ਬਾਲੀਵੁੱਡ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਅਹੂਜਾ ਦਰਮਿਆਨ ਚੱਲ ਰਿਹਾ ਵਿਵਾਦ ਖ਼ਤਮ ਹੋ ਗਿਆ ਹੈ। ਸੁਨੀਤਾ ਨੇ ਬੁੱਧਵਾਰ ਨੂੰ ਆਪਣੇ ਪੁੱਤਰ ਯਸ਼ਵਰਧਨ ਨਾਲ ਬਾਂਦਰਾ ਫੈਮਲੀ ਕੋਰਟ ਪਹੁੰਚ ਕੇ ਤਲਾਕ ਦੀ ਪਟੀਸ਼ਨ ਵਾਪਸ ਲੈ ਲਈ। ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿੰਘ ਮੁਤਾਬਕ, ਗੋਵਿੰਦਾ ਸੁਨੀਤਾ ਤੋਂ ਤਲਾਕ ਨਹੀਂ ਚਾਹੁੰਦੇ ਸਨ ਅਤੇ ਉਨ੍ਹਾਂ ਨੂੰ ਪਟੀਸ਼ਨ ਵਾਪਸ ਲੈਣ ਦਾ ਫ਼ੈਸਲਾ ਚੰਗਾ ਲੱਗਾ ਹੈ। ਸੁਨੀਤਾ ਨੇ 5 ਦਸੰਬਰ 2024 ਨੂੰ ਬਾਂਦਰਾ ਫੈਮਲੀ ਕੋਰਟ ਵਿੱਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ। ਮੈਨੇਜਰ ਨੇ ਦੱਸਿਆ ਕਿ ਪਟੀਸ਼ਨ ਦਾਇਰ ਹੋਣ ਤੋਂ ਬਾਅਦ ਵੀ ਪਰਿਵਾਰ ਦੇ ਸਾਰੇ ਖ਼ਰਚੇ ਗੋਵਿੰਦਾ ਹੀ ਚਲਾ ਰਹੇ ਸਨ। ਹੁਣ ਸੁਨੀਤਾ ਵੱਲੋਂ ਪਟੀਸ਼ਨ ਵਾਪਸ ਲੈਣ ਨਾਲ ਦੋਵਾਂ ਦੇ ਵਿਆਹ ਨੂੰ ਲੈ ਕੇ ਚੱਲ ਰਹੀ ਤਲਾਕ ਦੀ ਪ੍ਰਕਿਰਿਆ ਖ਼ਤਮ ਹੋ ਗਈ ਹੈ।
ਗੋਵਿੰਦਾ-ਸੁਨੀਤਾ ਅਹੂਜਾ ਦਾ ਵਿਵਾਦ ਖ਼ਤਮ, ਤਲਾਕ ਪਟੀਸ਼ਨ ਵਾਪਸ





