ਹਰਿਆਣਾ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਮੁਕੰਮਲ ਕਰ ਲਈ ਹੈ। ਸੰਭਵ ਹੈ ਕਿ ਪ੍ਰੀਖਿਆਵਾਂ 25 ਫਰਵਰੀ 2026 ਤੋਂ ਸ਼ੁਰੂ ਹੋਣਗੀਆਂ। ਪ੍ਰੀਖਿਆ ਕੇਂਦਰ ਨਿਰਧਾਰਤ ਕੀਤੇ ਜਾ ਰਹੇ ਹਨ ਅਤੇ ਉੱਤਰ-ਪੱਤਰੀਆਂ (Answer sheets) ਦੀ ਛਪਾਈ ਅਤੇ ਪ੍ਰਕਾਸ਼ਨ ਦੀ ਤਿਆਰੀ ਜਾਰੀ ਹੈ।
ਬੋਰਡ ਨੇ ਦੱਸਿਆ ਕਿ ਇਸ ਵਾਰ 10ਵੀਂ ਜਮਾਤ ਵਿੱਚ ਲਗਪਗ 2,78,334 ਵਿਦਿਆਰਥੀਆਂ ਅਤੇ 12ਵੀਂ ਵਿੱਚ ਲਗਪਗ 2,43,461 ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਹੋਈ ਹੈ, ਜੋ ਕੁੱਲ 5,21,795 ਵਿਦਿਆਰਥੀਆਂ ਬਣਦਾ ਹੈ। ਇਹ ਪਿਛਲੇ ਸਾਲ ਦੀ ਤੁਲਨਾ ਵਿੱਚ 56 ਹਜ਼ਾਰ ਤੋਂ ਵੱਧ ਵਾਧਾ ਹੈ।
ਸਾਲ 2025 ਵਿੱਚ 10ਵੀਂ ਵਿੱਚ 2,71,499 ਅਤੇ 12ਵੀਂ ਵਿੱਚ 1,93,828 ਵਿਦਿਆਰਥੀ ਸਨ। ਇਸ ਵਾਰ 10ਵੀਂ ਜਮਾਤ ਵਿੱਚ ਲਗਪਗ 6,835 ਅਤੇ 12ਵੀਂ ਜਮਾਤ ਵਿੱਚ 49,633 ਪ੍ਰੀਖਿਆਰਥੀ ਵਧੇ ਹਨ।
ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਪਵਨ ਕੁਮਾਰ ਨੇ ਦੱਸਿਆ ਕਿ ਪ੍ਰੀਖਿਆਵਾਂ ਦੀ ਸਾਰੀਆਂ ਤਿਆਰੀਆਂ ਮੁਕੰਮਲ ਹਨ ਅਤੇ ਡੇਟਸ਼ੀਟ ਜਲਦੀ ਬੋਰਡ ਦੀ ਵੈੱਬਸਾਈਟ ‘ਤੇ ਅਪਲੋਡ ਕੀਤੀ ਜਾਵੇਗੀ।





