ਯੂਕੇ ਦੀ ਫਾਰਮਾ ਕੰਪਨੀ ਏਸਟ੍ਰਾਜ਼ੇਨਕਾ ਦੀ ਕੋਰੋਨਾ ਵੈਕਸੀਨ ਦੇ ਦੁਸ਼ਪ੍ਰਾਵ ਨਾਲ ਦੁਨੀਆਭਰ ਵਿੱਚ ਮਚੇ ਬਵਾਲ ਤੋਂ ਬਾਅਦ ਕੰਪਨੀ ਨੇ ਆਪਣੀ ਕਰੋਨਾ ਵੈਕਸੀਨ ਨੂੰ ਵਿਸ਼ਵ ਪੱਧਰ ਤੋਂ ਵਾਪਿਸ ਲੈ ਰਹੀ ਹੈ। ਬ੍ਰਿਟਿਸ਼ ਕੰਪਨੀ ਨੇ ਸਵੀਕਾਰ ਕੀਤਾ ਕਿ ਉਹਨਾਂ ਦੀ ਕੋਵਿਸ਼ੀਲਡ ਵੈਕਸੀਨ ਦੇ ਬੁਰੇ ਪ੍ਰਭਾਵ ਹੋ ਸਕਦੇ ਹਨ। ਫਾਰਮਾ ਕੰਪਨੀ ਨੂੰ ਇਹ ਮੰਨਣਾ ਹੈ ਕਿ ਉਨ੍ਹਾਂ ਦੀ ਕੋਵਿਸ਼ੀਲਡ ਵੈਕਸੀਨ ਕਈ ਦੁਰਲੱਭ ਮਾਮਲਿਆਂ ਵਿੱਚ ਪਲੇਟਲੇਟ ਕਾਉਂਟ ਘੱਟ ਹੋਣਾ ਵੀ ਕਾਰਨ ਹੋ ਸਕਦਾ ਹੈ। ਭਾਰਤ ਵਿੱਚ ਸੀਰਮ ਇੰਸਟੀਚਿਊਟ ਦੁਆਰਾ Covishield ਨਾਮ ਦੀ ਵੈਕਸੀਨ ਬਣਾਈ ਗਈ ਹੈ ਜੋ AstraZeneca ਦਾ ਹੀ ਫਾਰਮੂਲਾ ਹੈ। ਕੰਪਨੀ ਨੇ ਕਿਹਾ ਕਿ ਉਹ ਵਿਸ਼ਵ ਪੱਧਰ 'ਤੇ ਵੈਕਸੀਨ ਨੂੰ ਵਾਪਸ ਲੈ ਰਹੀ ਹੈ। ਇਸ ਤੋਂ ਪਹਿਲਾਂ, ਕੰਪਨੀ ਨੇ ਵੀ ਵੈਕਸੀਨ ਦੇ ਮਾੜੇ ਪ੍ਰਭਾਵਾਂ ਨੂੰ ਸਵੀਕਾਰ ਕੀਤਾ ਸੀ, ਹਾਲਾਂਕਿ, ਫਾਰਮਾ ਦਾ ਕਹਿਣਾ ਹੈ ਕਿ ਇਸ ਟੀਕੇ ਨੂੰ ਕਿਸੇ ਹੋਰ ਕਾਰਨ ਕਰਕੇ ਬਾਜ਼ਾਰ ਤੋਂ ਹਟਾਇਆ ਜਾ ਰਿਹਾ ਹੈ।