ਮਨੁੁੱਖ ਨੂੰ ਮੂੰਹ ਅਤੇ ਗਲੇੇ ਦੇ ਕੈਂਸਰ ਹੋਣ ਦੇ ਵੱਖ-ਵੱਖ ਲੱਛਣ ਹੋ ਸਕਦੇ ਹਨ, ਜੇਕਰ ਸ਼ੁਰੂਆਤੀ ਲੱਛਣਾਂ ਨੂੰ ਸਮੇਂ ਸਿਰ ਪਛਾਣ ਲਿਆ ਜਾਵੇ ਤਾਂ ਇਸ ਦਾ ਇਲਾਜ ਸੰਭਵ ਹੈ। ਇਹ ਜਾਣਕਾਰੀ ਈਐੱਨਟੀ ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਗੁਰਸ਼ੇਰ ਹਸਪਤਾਲ ਨਜ਼ਦੀਕ ਬ੍ਰੈਸਟਪ੍ਰਾਈਜ ਮਾਨਾਂਵਾਲਾ ਵਿਖੇ ਗੱਲਬਾਤ ਦੌਰਾਨ ਦਿੱਤੀ।
ਉਨ੍ਹਾਂ ਨੇ ਕੈਂਸਰ ਦੇ ਲੱਛਣਾਂ ਸਬੰਧੀ ਦੱਸਿਆ ਕਿ ਆਵਾਜ਼ ਬਦਲਣਾ, ਆਵਾਜ਼ ਦਾ ਭਾਰੀ ਹੋਣਾ, ਗਲੇ ਵਿਚ ਗੰਡਾਂ ਦਾ ਮਹਿਸੂਸ ਹੋਣਾ, ਖਾਣਾ ਖਾਣ ਵਿਚ ਪਰੇਸ਼ਾਨੀ, ਸਰੀਰ ਥੱਕਿਆ ਰਹਿਣਾ, ਖਾਣਾ ਚਬਾਉਣ ਅਤੇ ਜੀਭ ਹਿਲਾਉਣ ਸਮੇਂ ਦਰਦ, ਲਗਾਤਾਰ ਵਜਨ ਘੱਟ ਹੋਣਾ, ਮੂੰਹ ਵਿਚੋਂ ਬਦਬੂ ਆਉਣਾ, ਸਾਹ ਲੈਣ ’ਚ ਤਕਲੀਫ, ਨੀਂਦ ਘੱਟ ਹੋਣਾ, ਖਾਂਸੀ ਦੇ ਨਾਲ ਮੂੰਹ ਵਿਚੋਂ ਖੂਨ ਆਉਣਾ ਕੈਂਸਰ ਦੇ ਲੱਛਣ ਹੋ ਸਕਦੇ ਹਨ।
ਅਗਰ ਕਿਸੇ ਵਿਅਕਤੀ ਦੇ ਸਰੀਰ ਵਿਚ ਉਕਤ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਮਰੀਜ ਦਾ ਡਾਇਰੈਕਟ ਲੈਰਗੋਸਕੋਪੀ (ਦੂਰਬੀਨ ਰਾਹੀਂ ਜਾਂਚ), ਸੀਟੀ ਸਕੈਨ, ਐੱਮਆਰ ਟੈਸਟ ਕਰਵਾ ਕੇ ਪਤਾ ਲਗਾਇਆ ਜਾਂਦਾ ਹੈ ਕਿ ਮਰੀਜ਼ ਦਾ ਕੈਂਸਰ ਕਿਥੋਂ ਤੱਕ ਫੈਲ ਚੁੱਕਾ ਹੈ ਅਤੇ ਬਾਅਦ ਵਿਚ ਮਰੀਜ਼ ਦੇ ਕੈਂਸਰ ਦਾ ਟੁਕੜਾ ਲੈ ਕੇ ਉਸ ਨੂੰ ਟੈਸਟ ਲਈ ਭੇਜਿਆ ਜਾਂਦਾ ਹੈ ਕਿ ਕੈਂਸਰ ਕਿਸ ਪ੍ਰਕਾਰ ਦਾ ਹੈ ਅਤੇ ਇਸਦਾ ਇਲਾਜ ਕੀ ਹੋਵੇਗਾ।
ਉਨ੍ਹਾਂ ਕਿਹਾ ਕਿ ਅਗਰ ਮਰੀਜ਼ ਨੂੰ ਪਹਿਲੀ ਸਟੇਜ ’ਤੇ ਕੈਂਸਰ ਦਾ ਪਤਾ ਲੱਗ ਜਾਂਦਾ ਤਾਂ ਉਸ ਦਾ ਇਲਾਜ (ਲੇਜਰ ਅਤੇ ਰੈਡੀਓਥਰੈਪੀ) ਕਿਰਨਾਂ ਨਾਲ ਕੀਤਾ ਜਾਂਦਾ ਹੈ, ਦੂਸਰੀ ਅਤੇ ਤੀਸਰੀ ਸਟੇਜ ਵਿਚ ਆਪ੍ਰੇਸ਼ਨ ਅਤੇ ਕਿਰਨਾਂ ਨਾਲ ਇਲਾਜ ਕੀਤਾ ਜਾਂਦਾ ਹੈ, ਇਸ ਲਈ ਲੋਕਾਂ ਨੂੰ ਆਪਣੇ ਸਰੀਰ ਵਿਚ ਹੋ ਰਹੇ ਬਦਲਾਅ ਦਾ ਧਿਆਨ ਰੱਖਣਾ ਚਾਹੀਦਾ ਹੈ





