ਬੰਗਾਲ ਸਰਕਾਰ ਨੇ ਗੁਣਵੱਤਾ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲੀਆਂ 137 ਦਵਾਈਆਂ ’ਤੇ ਸੂਬੇ ਵਿਚ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਵਿਚ ਕਈ ਆਈ ਡ੍ਰਾਪ, ਸ਼ੂਗਰ ਦੀ ਬਿਮਾਰੀ ਦੇ ਟੀਕੇ, ਕੋਮਾ ਥੈਰੇਪੀ ਨਾਲ ਸਬੰਧਤ ਦਵਾਈਆਂ, ਪੇਟ ’ਚ ਹੋਣ ਵਾਲੇ ਅਲਸਰ ਦੀਆਂ ਦਵਾਈਆਂ ਆਦਿ ਸ਼ਾਮਲ ਹਨ। ਰਾਜ ਸਰਕਾਰ ਨੇ ਦਵਾਈ ਵਿਕ੍ਰੇਤਾਵਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਗੱਲ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰ ਲੈਣ ਕਿ ਜਿਨ੍ਹਾਂ ਕੰਪਨੀਆਂ ਤੋਂ ਦਵਾਈਆਂ ਖਰੀਦ ਰਹੇ ਹਨ, ਉਨ੍ਹਾਂ ਕੋਲ ਜਾਇਜ਼ ਲਾਇਸੈਂਸ ਹਨ ਜਾਂ ਨਹੀਂ। ਬੰਗਾਲ ਤੋਂ ਬਾਹਰੋਂ ਦਵਾਈਆਂ ਸਪਲਾਈ ਕਰਨ ਵਾਲਿਆਂ ਦੇ ਮਾਮਲੇ ’ਚ ਉਨ੍ਹਾਂ ਦੇ ਬੈਂਕ ਖਾਤਿਆਂ ਦਾ ਵੇਰਵਾ ਤੇ ਜੀਐੱਸਟੀ ਨੰਬਰਾਂ ਦੀ ਵੀ ਤਸਦੀਕ ਕਰ ਲੈਣ।
Bengal Government Bans 137 Medicines They Did Not Meet Quality Standards
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)