ਅੱਜ ਕਲ ਦੇ ਦੌਰ ਚ ਸਿਹਤਮੰਦ ਰਹਿਣ ਲਈ, ਸਹੀ ਖੁਰਾਕ ਲੈਣਾ ਸਭ ਤੋਂ ਜ਼ਰੂਰੀ ਹੈ। ਪੁਰਾਨੇ ਜ਼ਮਾਨੇ ਦੇ ਲੋਕ ਆਪਣੇ ਸਮੇ ਅਨੁਸਾਰ ਖਾਣ ਵੱਲ ਜ਼ਿਆਦਾ ਧਿਆਨ ਦਿੰਦੇਂ ਹਨ ਜਿਸ ਕਰਕੇ ਆਮ ਸ਼ਬਦ ਵਿਚ ਕਿਹਾ ਜਾਂਦਾ ਹੈ ਪੁਰਾਣੀਆਂ ਖੁਰਾਕਾਂ। ਇੱਕ ਸਿਹਤਮੰਦ ਜੀਵਨ ਸ਼ੈਲੀ ਵੀ ਤੁਹਾਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੀ ਹੈ। ਇਸ ਲਈ, ਲੋਕਾਂ ਨੂੰ ਆਪਣੀ ਖੁਰਾਕ ਵਿੱਚ ਹਰੀਆਂ ਸਬਜ਼ੀਆਂ ਅਤੇ ਮੌਸਮੀ ਫਲ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਸਾਡੇ ਸਰੀਰ ਨੂੰ ਜ਼ਰੂਰੀ ਪੋਸ਼ਣ ਤੱਥ ਪ੍ਰਦਾਨ ਕਰਦਾ ਹੈ। ਜਿਸ ਨਾਲ ਸਰੀਰ ਹਾਈਡਰੇਟਿਡ ਵੀ ਰਹਿੰਦਾ ਹੈ।
ਹਰ ਕੋਈ ਭੋਜਨ ਦੇ ਨਾਲ ਸਲਾਦ ਖਾਣਾ ਪਸੰਦ ਕਰਦਾ ਹੈ। ਸਲਾਦ ਸਾਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦਾ ਹੈ। ਫਿਟਨੈਸ ਪ੍ਰੇਮੀ ਜ਼ਿਆਦਾਤਰ ਸਲਾਦ ਖਾਂਦੇ ਹਨ। ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ। ਇਮਿਊਨਿਟੀ ਦਾ ਮਜ਼ਬੂਤ ਹੋਣਾ, ਬਿਮਾਰੀਆਂ ਤੋਂ ਦੂਰ ਰਹਿਣਾ। ਕਈ ਸਲਾਦ ਨੂੰ ਭੋਜਨ ਨਾਲ ਤੇ ਕਈ ਖਾਣ ਤੋਂ ਪਹਿਲਾਂ ਖਾਂਦੇ ਹਨ। ਹਰ ਚੀਜ਼ ਖਾਣ ਦਾ ਇੱਕ ਸਹੀ ਸਮਾਂ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਲੋਕ ਇਸ ਬਾਰੇ ਉਲਝਣ ਵਿੱਚ ਹਨ ਕਿ ਸਲਾਦ ਕਦੋਂ ਖਾਣਾ ਹੈ।
ਸਲਾਦ ਵਿੱਚ ਚੰਗੀ ਮਾਤਰਾ ਵਿੱਚ ਫਾਈਬਰ ਹੁੰਦਾ ਹੈ। ਜੇਕਰ ਤੁਸੀਂ ਇਸਨੂੰ ਖਾਂਦੇ ਹੋ, ਤਾਂ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਇਹ ਫਲ ਅਤੇ ਸਬਜ਼ੀਆਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਸਾਨੂੰ ਖਾਣ ਤੋਂ ਪਹਿਲਾਂ ਸਲਾਦ ਖਾਣਾ ਚਾਹੀਦਾ ਹੈ। ਇਹ ਤੁਹਾਨੂੰ ਜ਼ਿਆਦਾ ਖਾਣ ਤੋਂ ਰੋਕੇਗਾ। ਜਦੋਂ ਵੀ ਤੁਹਾਨੂੰ ਖਾਣਾ ਖਾਣਾ ਹੋਵੇ ਤਾਂ ਤੁਹਾਨੂੰ ਉਸ ਤੋਂ ਅੱਧਾ ਘੰਟਾ ਪਹਿਲਾਂ ਸਲਾਦ ਖਾਣਾ ਚਾਹੀਦਾ ਹੈ। ਇਸ ਨਾਲ ਭਾਰ ਵੀ ਨਹੀਂ ਵਧਦਾ । ਨਾਲ ਹੀ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਮਿਲਦੇ ਹਨ। ਸਲਾਦ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਇਹ ਕਈ ਬਿਮਾਰੀਆਂ ਨੂੰ ਠੀਕ ਕਰਦਾ ਹੈ। ਨਾਲ ਹੀ ਇਨਫੈਕਸ਼ਨ ਦਾ ਖ਼ਤਰਾ ਵੀ ਘੱਟ ਜਾਂਦਾ ਹੈ। ਰੋਜ਼ਾਨਾ ਸਲਾਦ ਖਾਣ ਨਾਲ ਭਾਰ ਤੇਜ਼ੀ ਨਾਲ ਘੱਟਦਾ ਹੈ। ਫਾਈਬਰ ਦੀ ਚੰਗੀ ਮਾਤਰਾ ਹੋਣ ਕਾਰਨ, ਇਹ ਭੁੱਖ ਨੂੰ ਕੰਟਰੋਲ ਕਰਦਾ ਹੈ।ਸਲਾਦ ਖਾਣ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ। ਇਹ ਕਬਜ਼, ਗੈਸ, ਐਸਿਡਿਟੀ ਵਰਗੀਆਂ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ।





