ਚੀਨ ਚ ਇਕ ਤੋਂ ਬਾਅਦ ਇਕ ਗੱਡੀਆਂ ਦੀ ਹੋਈ ਟੱਕਰ

ਚੀਨ ਦੇਹੁਨਾ ਹੁ ਨ ਸੂਬੇ ਚ ਕਈ ਵਾਹਨ ਆਪਸ ਚ ਟਕਰਾ ਗਏ, ਜਿਸ ਕਾਰਨ 16 ਲੋਕਾਂ ਦੀ ਮੌਤ ਹੋਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ਾਮ ਕਰੀਬ 5 ਵਜੇਕੁੱਲ 49 ਵਾਹਨ ਆਪਸ ਵਿੱਚ ਟਕਰਾ ਗਏ। ਸਿਨਹੂਆਹੂ ਨਿਊਜ਼ ਏਜੰਸੀ ਨੇ ਦੱਸਿਆ ਕਿ ਹੁਨਾ ਹੁ ਨ ਸੂਬੇਦੇਹਾਈਵੇਅ ਟਰੈਫਿਕ ਪੁਲਸ ਵਿਭਾਗ ਦੇਮੁਤਾਬਕ, ਐਕਸਪ੍ਰੈੱਸਵੇਅ ਤੇ ਸ਼ਨੀਵਾਰ ਨੂੰ ਇਹ ਹਾਦਸਾ ਹੋਇਆ। ਹਾਦਸਿਆਂ ਚ 66 ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਚੋਂ 8 ਗੰਭੀਰ ਜ਼ਖਮੀ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ। ਹਾਦਸੇਦੀ ਜਾਂਚ ਕੀਤੀ ਜਾ ਰਹੀ ਹੈ। ਐਮਰਜੈਂਸੀ ਪ੍ਰਬੰਧਨ ਮੰਤਰਾਲੇ ਨੇ ਬਚਾਅ ਕਾਰਜਾਂ ਲਈ ਇੱਕ ਟਾਸਕ ਫੋਰਸ ਨੂੰ ਹਾਦਸੇ ਵਾਲੀ ਥਾਂ ਤੇ ਭੇਜਿਆ ਹੈ।




