ਪਾਕਿਸਤਾਨ ਚ ਆਟੇ ਦੀ ਵਧਦੀ ਕੀਮਤ ਨਾਲ ਹੋਰ ਵਧੀ ਮਹਿੰਗਾਈ

ਚ ਕਣਕ ਦੇ ਆਟੇ ਦੀ ਕੀਮਤ ਚ ਬੇਹਿਸਾਬ ਵਾਧੇ ਨਾਲ ਮਹਿੰਗਾਈ ਦਰ ਹੋਰ ਵੱਧ ਗਈ ਹੈ। ਹਫਤਾਵਾਰੀ ਮਹਿੰਗਾਈ ਦਰ 1.80 ਫੀਸਦੀ ਵੱਧ ਕੇ 46.65 ਫੀਸਦੀ ਹੋ ਗਈ ਹੈ। ਇਸ ਨਾਲ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਚ ਮਹਿੰਗਾਈ ਦੀ ਮਾਰ ਹੋਰ ਵੱਧ ਸਕਦੀ ਹੈ।ਪਾਕਿਸਤਾਨ ਅੰਕੜਾ ਬਿਊਰੋ (ਪੀਬੀਐੱਸ) ਦੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਨੇ ਸੰਵੇਦਨਸ਼ੀਲ ਮੁੱਲ ਸੰਕੇਤਕ (ਐੱਸਪੀਆਈ) ਚ ਵਾਧੇ ਲਈ ਟਮਾਟਰ (71.77 ਫੀਸਦੀ), ਆਟਾ (42.32 ਫੀਸਦੀ), ਆਲੂ (11.47 ਫੀਸਦੀ), ਕੇਲਾ (11.07 ਫੀਸਦੀ) ਤੇ ਚਾਹ (7.34 ਫੀਸਦੀ) ਦੀਆਂ ਕੀਮਤਾਂ ਚ ਵਾਧੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੀਬੀਐੱਸ ਨੇ ਇਸ ਤੋਂ ਇਲਾਵਾ ਚਿਕਨ, ਪੀਸੀ ਹੋਈ ਮਿਰਚ, ਐੱਲਪੀਜੀ, ਸਰ੍ਹੋਂ ਦੇ ਤੇਲ, ਗਰਮ ਮਸਾਲੇ, ਪਿਆਜ਼, ਮੂੰਗ ਦਾਲ ਤੇ ਅੰਡੇ ਤੇ ਹੋਰਨਾਂ ਖੁਰਾਕੀ ਚੀਜ਼ਾਂ ਦੀ ਕੀਮਤ ਚ ਗਿਰਾਵਟ ਦਾ ਵੀ ਜ਼ਿਕਰ ਕੀਤਾ ਹੈ।
ਪਾਕਿਸਤਾਨ ਤ ਕੋਰੋਨਾ ਦੇ ਮਾਮਲਿਆਂ ਚ 3.58 ਫੀਸਦੀ ਦੇ ਵਾਧੇ ਨੂੰ ਦੇਖਦੇ ਹੋਏ ਇਨਫੈਕਸ਼ਨ ਨੂੰ ਰੋਕਣ ਲਈ ਦੇਸ਼ ਵਿਆਪੀ ਅਲਰਟ ਜਾਰੀ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 150 ਤੋਂ ਵੱਧ ਮਾਮਲੇ ਪਾਜ਼ੇਟਿਵ ਪਾਏ ਗਏ। ਭੀੜ ਵਾਲੀਆਂ ਥਾਵਾਂ ਤੇ 30 ਅਪ੍ਰੈਲ ਤਕ ਮਾਸਕ ਪਹਿਨਣਾ ਜ਼ਰੂਰੀ ਕੀਤਾ ਗਿਆ ਹੈ।




