ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਇੱਕ ਯਾਤਰੀ ਜਹਾਜ਼ ਅਤੇ ਇੱਕ ਫ਼ੌਜ ਦੇ ਹੈਲੀਕਾਪਟਰ ਦੀ ਟੱਕਰ ਹੋ ਗਈ। ਜਹਾਜ਼ ਵਿੱਚ ਬਹੁਤ ਸਾਰੇ ਯਾਤਰੀ ਸਵਾਰ ਸਨ; ਇਹ ਹਾਦਸਾ ਹਵਾਈ ਅੱਡੇ ਦੇ ਨੇੜੇ ਵਾਪਰਿਆ।ਇਹ ਜਹਾਜ਼ ਅਮਰੀਕੀ ਸ਼ਹਿਰ ਕੈਨਸਸ ਸਿਟੀ ਤੋਂ ਵਾਸ਼ਿੰਗਟਨ ਆ ਰਿਹਾ ਸੀ। ਇਹ ਕੈਨੇਡਾ ਏਅਰ ਦਾ ਜਹਾਜ਼ ਸੀ। ਅਮਰੀਕੀ ਫ਼ੌਜ ਦਾ ਹੈਲੀਕਾਪਟਰ ਇੱਕ ਬਲੈਕਹਾਕ (H-60) ਸੀ। ਜਹਾਜ਼ ਹਾਦਸੇ ਤੋਂ ਬਾਅਦ ਪੋਟੋਮੈਕ ਨਦੀ ਵਿੱਚ ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਸੋਸ਼ਲ ਮੀਡੀਆ 'ਤੇ ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਜਹਾਜ਼ ਰੀਗਨ ਹਵਾਈ ਅੱਡੇ 'ਤੇ ਲੈਂਡਿੰਗ ਕਰਦੇ ਸਮੇਂ ਹੈਲੀਕਾਪਟਰ ਨਾਲ ਟਕਰਾ ਗਿਆ। ਇਸ ਦੌਰਾਨ, ਘਟਨਾ ਤੋਂ ਬਾਅਦ ਸਾਰੀਆਂ ਉਡਾਣਾਂ ਨੂੰ ਰੋਕ ਦਿੱਤਾ ਗਿਆ। ਇਸ ਘਟਨਾ ਬਾਰੇ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਐਕਸ 'ਤੇ ਪੋਸਟ ਕੀਤਾ ਹੈ, ਉਨ੍ਹਾਂ ਕਿਹਾ, 'ਅਸੀਂ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ, ਹੁਣ ਲਈ ਬਿਹਤਰ ਦੀ ਉਮੀਦ ਹੈ।'
ਅਮਰੀਕੀ ਫ਼ੌਜੀ ਹੈਲੀਕਾਪਟਰ ਨਾਲ ਟਕਰਾਇਆ ਯਾਤਰੀਆਂ ਨਾਲ ਭਰਿਆ ਜਹਾਜ਼, ਹਾਦਸੇ ਤੋਂ ਬਾਅਦ ਵਾਸ਼ਿੰਗਟਨ ਹਵਾਈ ਅੱਡਾ ਬੰਦ





