ਵੋਡਾਫੋਨ ਇਸ ਦੇਸ਼ ਚ 1000 ਕਰਮਚਾਰੀਆਂ ਨੂੰ ਕਰੇਗਾ ਬਰਖਾਸਤ

ਡਾਫੋਨ ਨੇ ਕਿਹਾ ਹੈ ਕਿ ਉਹ ਇਟਲੀ ਵਿਚ 1000 ਲੋਕਾਂ ਦੀ ਛਾਂਟੀ ਕਰਨ ਜਾ ਰਿਹਾ ਹੈ। ਇਸਦਾ ਮਤਲਬ ਇਹ ਹੈ ਕਿ ਕੰਪਨੀ ਇਟਲੀ ਵਿੱਚ ਆਪਣੇ ਕੁੱਲ ਕਰਮਚਾਰੀਆਂ ਦੇ ਪੰਜਵੇਂ ਹਿੱਸੇ ਦੀਆਂ ਨੌਕਰੀਆਂ ਨੂੰ ਘਟਾਉਣ ਦਾ ਇਰਾਦਾ ਰੱਖਦੀ ਹੈ। ਦਰਅਸਲ, ਯੂਨੀਅਨਾਂ ਨੇ ਪਿਛਲੇ ਹਫ਼ਤੇ ਹੀ ਰਾਇਟਰਜ਼ ਨੂੰ ਇਹ ਜਾਣਕਾਰੀ ਦਿੱਤੀ ਸੀ। ਯੂਨੀਅਨ ਦੇ ਦੋ ਅਧਿਕਾਰੀਆਂ ਨੇ ਕਿਹਾ ਸੀ ਕਿ ਬ੍ਰਿਟਿਸ਼ ਟੈਲੀਕਾਮ ਦਿੱਗਜ ਆਪਣੀ ਇਟਲੀ ਯੂਨਿਟ ਦਾ ਆਕਾਰ ਘਟਾਉਣਾ ਚਾਹੁੰਦੀ ਹੈ, ਜਿਸ ਰਾਹੀਂ ਕੰਪਨੀ ਦੀ ਲਾਗਤ ਘਟਾਉਣ ਦੀ ਯੋਜਨਾ ਨੂੰ ਲਾਗੂ ਕੀਤਾ ਜਾ ਸਕਦਾ ਹੈ।
ਵੋਡਾਫੋਨ ਇਟਾਲੀਆ ਨੇ ਆਪਣੇ ਬਿਆਨ ਚ ਕੀ ਕਿਹਾ ਹੈ ਵੋਡਾਫੋਨ ਇਟਾਲੀਆ ਨੇ ਇਕ ਬਿਆਨ ਚ ਕਿਹਾ ਕਿ ਕੰਪਨੀ ਨੂੰ ਆਮਦਨ ਚ ਗਿਰਾਵਟ ਅਤੇ ਘਟਦੇ ਮਾਰਜਿਨ ਕਾਰਨ ਦੂਰਸੰਚਾਰ ਖੇਤਰ ਚ ਸਖਤ ਮੁਕਾਬਲੇਬਾਜ਼ੀ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਕੰਪਨੀ ਨੂੰ ਨਾ ਚਾਹੁੰਦੇ ਹੋਏ ਵੀ ਇਹ ਸਖ਼ਤ ਫੈਸਲਾ ਲੈਣਾ ਪਿਆ ਹੈ। ਕੰਪਨੀ ਨੇ ਯੂਨੀਅਨਾਂ ਦੀ ਮੀਟਿੰਗ ਵਿੱਚ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਕੰਪਨੀ ਨੂੰ ਆਪਣੇ ਸੰਚਾਲਨ ਦੇ ਕੰਮ ਨੂੰ ਹੋਰ ਤੇਜ਼ ਕਰਨਾ ਹੈ। ਇਸ ਲਈ ਵੋਡਾਫੋਨ ਇਟਾਲੀਆ ਕੋਲ ਨੌਕਰੀਆਂ ਵਿੱਚ ਕਟੌਤੀ ਕਰਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੈ ਵੋਡਾਫੋਨ ਇਟਾਲੀਆ ਦੇ ਕਿੰਨੇ ਕਰਮਚਾਰੀ ਹਨ ਗਰੁੱਪ ਦੀ ਤਾਜ਼ਾ ਸਾਲਾਨਾ ਰਿਪੋਰਟ ਅਨੁਸਾਰ ਮਾਰਚ ਤੱਕ ਵੋਡਾਫੋਨ ਇਟਾਲੀਆ ਦੇ ਕੁੱਲ 5,765 ਕਰਮਚਾਰੀ ਸਨ। ਕੰਪਨੀ ਪੂਰੀ ਦੁਨੀਆ ਵਿੱਚ ਲਗਭਗ 1,04,000 ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ।




