ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਨੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਵਰਗਾਂ ਤੱਕ ਪਹੁੰਚ ਵਧਾਉਣ ਲਈ ਸੂਬੇ ਦੇ ਵੱਖ-ਵੱਖ ਸੈੱਲਾਂ ਦੇ ਕਨਵੀਨਰਾਂ ਅਤੇ ਸਹਿ-ਕਨਵੀਨਰਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਪ੍ਰਵਾਨਗੀ ਨਾਲ ਜਾਰੀ ਸੂਚੀ ਅਨੁਸਾਰ, ਵਿਨੀਤ ਜੋਸ਼ੀ ਨੂੰ ਮੀਡੀਆ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ। ਪ੍ਰਦੇਸ਼ ਸੈੱਲ ਕੋਆਰਡੀਨੇਟਰ ਬਿਕਰਮਜੀਤ ਸਿੰਘ ਚੀਮਾ ਦੇ ਦਸਤਖ਼ਤਾਂ ਹੇਠ ਜਾਰੀ ਸੂਚੀ ਵਿੱਚ ਰਾਜਿੰਦਰ ਸਿੰਘ ਮਰਵਾਹਾ ਨੂੰ ਵਪਾਰ ਸੈੱਲ ਦਾ ਕਨਵੀਨਰ ਅਤੇ ਜਸਪ੍ਰੀਤ ਸਿੰਘ ਹਾਬੀ ਨੂੰ ਸਹਿ-ਕਨਵੀਨਰ ਬਣਾਇਆ ਗਿਆ ਹੈ। ਐਡਵੋਕੇਟ ਐੱਨ.ਕੇ. ਸ਼ਰਮਾ ਨੂੰ ਕਾਨੂੰਨੀ ਸੈੱਲ, ਸੇਵਾਮੁਕਤ ਆਈ.ਏ.ਐੱਸ. ਗੁਰਜੋਤ ਮਲ੍ਹੀ ਨੂੰ ਐਕਸ-ਆਫ਼ੀਸ਼ੀਓ ਸੈੱਲ ਅਤੇ ਪੀ.ਕੇ.ਐੱਸ. ਭਾਰਦਵਾਜ ਨੂੰ ਬੁੱਧੀਜੀਵੀ ਸੈੱਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਹੋਰ ਨਿਯੁਕਤੀਆਂ ਤਹਿਤ ਰੋਹਿਤ ਕੁਮਾਰ ਅਗਰਵਾਲ ਨੂੰ ਰਾਈਸ ਟ੍ਰੇਡ ਸੈੱਲ, ਰਾਜੇਸ਼ ਕੁਮਾਰ ਮਿਸ਼ਰਾ ਨੂੰ ਪੂਰਵਾਂਚਲ ਸੈੱਲ, ਡਾ. ਸੀਮਤ ਗਰਗ ਨੂੰ ਮੈਡੀਕਲ ਸੈੱਲ, ਹਾਬੀ ਧਾਲੀਵਾਲ ਨੂੰ ਕਲਚਰਲ ਸੈੱਲ, ਕਰਨਲ ਸੁਭਾਸ਼ ਡਢਵਾਲ ਨੂੰ ਐਕਸ-ਸਰਵਿਸਮੈਨ ਸੈੱਲ, ਗੁਰਤੇਜ ਸਿੰਘ ਝੰਜੇੜੀ ਨੂੰ ਟਰਾਂਸਪੋਰਟ ਸੈੱਲ ਅਤੇ ਕੀਮਤੀ ਰਾਵਲ ਨੂੰ ਆਰ.ਟੀ.ਆਈ. ਸੈੱਲ ਦਾ ਕਨਵੀਨਰ ਬਣਾਇਆ ਗਿਆ ਹੈ। ਰਾਜਿੰਦਰ ਮਹਾਜਨ ਨੂੰ ਇੰਡਸਟਰੀ ਸੈੱਲ ਦਾ ਕਨਵੀਨਰ ਅਤੇ ਕਪਿਲ ਅਗਰਵਾਲ ਤੇ ਬੌਬੀ ਜਿੰਦਲ ਨੂੰ ਸਹਿ-ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚਮਕੀਲਾ ਸਿੰਘ ਨੂੰ ਜੀ ਰਾਮ ਜੀ ਸੈੱਲ, ਮਨਜੀਤ ਸਿੰਘ ਬੁੱਟਰ ਨੂੰ ਡੀ.ਐੱਨ.ਟੀ. ਸੈੱਲ, ਸੰਜੀਵ ਤਿਵਾੜੀ ਨੂੰ ਯੂ.ਪੀ. ਸੈੱਲ ਅਤੇ ਅਸ਼ਵਨੀ ਕੁਮਾਰ ਸ਼ਰਮਾ ਨੂੰ ਟ੍ਰੇਡ ਯੂਨੀਅਨ ਸੈੱਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਡਾ. ਰਾਜੀਵ ਆਹੂਜਾ ਨੂੰ ਦਿਵਿਆਂਗ ਸ਼ਕਤੀ ਸੈੱਲ, ਡਾ. ਸੰਜੀਵ ਸਚਦੇਵਾ ਨੂੰ ਆੜ੍ਹਤੀ ਸੈੱਲ, ਅਮਰਜੀਤ ਸਿੰਘ ਨੂੰ ਪੰਜਾਬ ਪ੍ਰਦੇਸ਼ ਆਧਿਆਤਮਿਕ ਸੰਸਥਾਨ ਸੰਪਰਕ ਸੈੱਲ ਦਾ ਕਨਵੀਨਰ ਬਣਾਇਆ ਗਿਆ ਹੈ। ਰਾਜਾ ਸਿੰਘ ਅਤੇ ਸੰਤ ਪ੍ਰਦੀਪਾਨੰਦ ਇਸ ਸੈੱਲ ਦੇ ਸਹਿ-ਕਨਵੀਨਰ ਹੋਣਗੇ। ਇਸੇ ਤਰ੍ਹਾਂ ਸੰਜੀਵ ਅਟਵਾਲ ਨੂੰ ਮਜ਼ਦੂਰ ਸੈੱਲ, ਗੁਰਵਿੰਦਰ ਸਿੰਘ ਜੌਲੀ ਨੂੰ ਸਪੋਰਟਸ ਸੈੱਲ, ਕਮਲਜੀਤ ਸਿੰਘ ਹੇਅਰ ਨੂੰ ਐੱਨ.ਆਰ.ਆਈ. ਸੈੱਲ, ਰਣਜੀਤ ਸਿੰਘ ਹੀਰਾ ਨੂੰ ਐੱਮ.ਐੱਸ.ਐੱਮ.ਈ. ਸੈੱਲ, ਅਮਿਤ ਡੋਗਰਾ ਨੂੰ ਹਿਮਾਚਲ ਸੈੱਲ, ਸਮਰਤਾ ਕੌਰ ਨੂੰ ਬੇਟੀ ਬਚਾਓ-ਬੇਟੀ ਪੜ੍ਹਾਓ ਸੈੱਲ, ਅਤੁਲ ਸ਼ਰਮਾ ਨੂੰ ਕੋ-ਆਪ੍ਰੇਟਿਵ ਸੈੱਲ, ਮਨਜਿੰਦਰ ਸਿੰਘ ਰੋਮੀ ਨੂੰ ਐੱਨ.ਜੀ.ਓ. ਸੈੱਲ ਅਤੇ ਦੀਪਾਂਸ਼ੂ ਘਈ ਨੂੰ ਪਬਲਿਸਿਟੀ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਦੀ ਸੂਬਾਈ ਲੀਡਰਸ਼ਿਪ ਅਨੁਸਾਰ, ਇਨ੍ਹਾਂ ਨਿਯੁਕਤੀਆਂ ਦਾ ਉਦੇਸ਼ ਵੱਖ-ਵੱਖ ਪੇਸ਼ੇਵਰ ਅਤੇ ਸਮਾਜਿਕ ਵਰਗਾਂ ਨਾਲ ਤਾਲਮੇਲ ਵਧਾਉਣਾ ਅਤੇ ਸੰਗਠਨਾਤਮਕ ਗਤੀਵਿਧੀਆਂ ਨੂੰ ਮਜ਼ਬੂਤ ਕਰਨਾ ਹੈ।





