ਤੁਹਾਡੇ ਕੋਲ ਨਹੀਂ ਡਰਾਈਵਿੰਗ ਲਾਇਸੰਸ- ਫਿਰ ਵੀ ਨਹੀਂ ਕੱਟੇਗਾ ਚਲਾਨ, ਵਰਤੋ ਇਹ ਟ੍ਰਿਕ

ਭਾਰਤ ਚ ਟ੍ਰੈਫ਼ਿਕ ਨਿਯਮਾਂ ਦੇ ਅਨੁਸਾਰ ਸੜਕ ਤੇ ਕੋਈ ਵੀ ਵਾਹਨ ਚਲਾਉਂਦੇ ਸਮੇਂ ਹਰ ਸਮੇਂ ਡਰਾਈਵਿੰਗ ਲਾਇਸੈਂਸ ਰੱਖਣਾ ਲਾਜ਼ਮੀ ਹੈ। ਅਜਿਹਾ ਨਾ ਕਰਨਾ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ। ਮੋਟਰ ਵਹੀਕਲ ਐਕਟ ਅਨੁਸਾਰ ਸਿਰਫ਼ ਉਹੀ ਵਿਅਕਤੀ ਸੜਕਾਂ ਤੇ ਵਾਹਨ ਚਲਾਉਣ ਦੇ ਯੋਗ ਹਨ, ਜਿਨ੍ਹਾਂ ਕੋਲ ਜਾਇਜ਼ ਡਰਾਈਵਿੰਗ ਲਾਇਸੈਂਸ ਹੈ। ਜੇਕਰ ਕੋਈ ਵਿਅਕਤੀ ਬਗੈਰ ਡਰਾਈਵਿੰਗ ਲਾਇਸੈਂਸ ਤੋਂ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਟ੍ਰੈਫ਼ਿਕ ਪੁਲਿਸ ਉਸ ਦਾ ਚਲਾਨ ਕੱਟ ਸਕਦੀ ਹੈ। ਦੂਜੇ ਪਾਸੇ ਲਾਇਸੈਂਸ ਨੂੰ ਆਪਣੇ ਨਾਲ ਰੱਖਣਾ ਹਮੇਸ਼ਾ ਮੁਸ਼ਕਲ ਹੁੰਦਾ ਹੈ ਤੇ ਕਈ ਵਾਰ ਅਜਿਹੇ ਲੋਕਾਂ ਦਾ ਚਲਾਨ ਵੀ ਕੱਟਿਆ ਜਾਂਦਾ ਹੈ, ਜਿਨ੍ਹਾਂ ਕੋਲ ਡਰਾਈਵਿੰਗ ਲਾਇਸੰਸ ਹੁੰਦਾ ਹੈ, ਪਰ ਉਹ ਅਕਸਰ ਇਸ ਨੂੰ ਆਪਣੇ ਕੋਲ ਰੱਖਣਾ ਭੁੱਲ ਜਾਂਦੇ ਹਨ। ਚੈਕਿੰਗ ਦੌਰਾਨ ਲਾਇਸੈਂਸ ਪੇਸ਼ ਨਾ ਕਰਨ ਕਾਰਨ ਟ੍ਰੈਫ਼ਿਕ ਪੁਲਿਸ ਇਹ ਮੰਨ ਲੈਂਦੀ ਹੈ ਕਿ ਉਸ ਵਿਅਕਤੀ ਕੋਲ ਡਰਾਈਵਿੰਗ ਲਾਇਸੰਸ ਨਹੀਂ ਹੈ। ਜੇਕਰ ਤੁਸੀਂ ਵੀ ਅਕਸਰ ਆਪਣਾ ਡਰਾਈਵਿੰਗ ਲਾਇਸੈਂਸ ਆਪਣੇ ਕੋਲ ਰੱਖਣਾ ਭੁੱਲ ਜਾਂਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਚਲਾਨ ਤੋਂ ਬਚ ਸਕਦੇ ਹੋ। ਬੱਸ ਇਸ ਦੇ ਲਈ ਤੁਹਾਨੂੰ ਇੱਕ ਸਧਾਰਨ ਕੰਮ ਕਰਨਾ ਹੋਵੇਗਾ।
ਜੇਕਰ ਤੁਸੀਂ ਹਮੇਸ਼ਾ ਆਪਣਾ ਡਰਾਈਵਿੰਗ ਲਾਇਸੈਂਸ ਆਪਣੇ ਕੋਲ ਰੱਖਣਾ ਭੁੱਲ ਜਾਂਦੇ ਹੋ ਤਾਂ ਇੱਕ ਸਧਾਰਨ ਚੀਜ਼ ਤੁਹਾਨੂੰ ਇਸ ਪ੍ਰੇਸ਼ਾਨੀ ਤੋਂ ਬਚਾ ਸਕਦੀ ਹੈ। ਦਰਅਸਲ, ਸਰਕਾਰੀ ਨਿਯਮਾਂ ਦੇ ਅਨੁਸਾਰ ਅਜਿਹਾ ਸਿਸਟਮ ਹੈ ਕਿ ਤੁਹਾਨੂੰ ਆਪਣੇ ਡਰਾਈਵਿੰਗ ਲਾਇਸੈਂਸ ਨੂੰ ਹਮੇਸ਼ਾ ਆਪਣੇ ਨਾਲ ਹਾਰਡ ਕਾਪੀ ਚ ਨਹੀਂ ਰੱਖਣਾ ਪੈਂਦਾ। ਤੁਸੀਂ ਇਸ ਦੀ ਸਾਫ਼ਟ ਕਾਪੀ ਟ੍ਰੈਫਿਕ ਪੁਲਿਸ ਨੂੰ ਵੀ ਦਿਖਾ ਸਕਦੇ ਹੋ ਪਰ ਇਹ ਸਾਫ਼ਟ ਕਾਪੀ ਨਿਯਮ ਕਿਸੇ ਵੀ ਕਿਸਮ ਦੀ ਫ਼ੋਟੋ ਜਾਂ ਸਕੈਨ ਕੀਤੇ DL ਲਈ ਵੈਧ ਨਹੀਂ। ਇਸ ਲਈ ਤੁਹਾਨੂੰ ਇਸ ਨੂੰ ਆਪਣੇ ਫ਼ੋਨ ਚ ਇੱਕ ਸਰਕਾਰੀ ਐਪ DigiLocker ਚ ਡਾਊਨਲੋਡ ਕਰਕੇ ਸੇਵ ਕਰਨਾ ਹੋਵੇਗਾ। ਉਦੋਂ ਹੀ ਨਿਯਮਾਂ ਦੇ ਅਨੁਸਾਰ ਤੁਹਾਨੂੰ ਡਰਾਈਵਿੰਗ ਲਾਇਸੈਂਸ ਧਾਰਕ ਮੰਨਿਆ ਜਾਵੇਗਾ।




