ਪੰਜਾਬੀ ਪਕਵਾਨਾਂ ਲਈ ਮਸ਼ਹੂਰ ਮੁੰਬਈ ਦੇ ਇਕ ਰੈਸਟੋਰੈਂਟ ਚ ਗਾਹਕ ਨੂੰ ਭੋਜਨ ਚ ਮਰਿਆ ਹੋਇਆ ਚੂਹਾ ਮਿਲਿਆ, ਜਿਸ ਤੋਂ ਬਾਅਦ ਭਾਰੀ ਹੰਗਾਮਾ ਹੋਇਆ। ਗਾਹਕ ਦੀ ਸ਼ਿਕਾਇਤ ਤੇ ਬਾਂਦਰਾ ਪੁਲਿਸ ਨੇ ਰੈਸਟੋਰੈਂਟ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਰੈਸਟੋਰੈਂਟ ਦੇ ਪ੍ਰਬੰਧਕ ਤੇ ਦੋ ਰਸੋਈਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗਾਹਕ ਬੈਂਕ ਮੁਲਾਜ਼ਮ ਹੈ। ਉਸ ਨੇ ਚਿਕਨ ਦਾ ਆਰਡਰ ਕੀਤਾ ਸੀ। ਸ਼ੁਰੂ ਚ ਉਸ ਨੂੰ ਚੂਹਾ ਨਜ਼ਰ ਨਹੀਂ ਆਇਆ ਤੇ ਉਸ ਨੇ ਇਸ ਨੂੰ ਚਿਕਨ ਦਾ ਟੁਕੜਾ ਸਮਝ ਕੇ ਕੁਝ ਹਿੱਸਾ ਖਾ ਲਿਆ। ਬਾਅਦ ਚ ਉਸ ਨੂੰ ਕੁਝ ਸ਼ੱਕ ਹੋਇਆ ਤੇ ਧਿਆਨ ਨਾਲ ਦੇਖਣ ਤੇ ਪਤਾ ਲੱਗਾ ਕਿ ਇਸ ਚ ਚੂਹਾ ਹੈ। ਚੂਹਾ ਖਾਣ ਤੋਂ ਬਾਅਦ ਗਾਹਕ ਬਿਮਾਰ ਮਹਿਸੂਸ ਕਰਨ ਲੱਗਿਆ ਤੇ ਉਹ ਡਾਕਟਰ ਕੋਲ ਗਿਆ।