ਪਰਿਣੀਤੀ ਚੋਪੜਾ ਦੀ ਮਹਿੰਦੀ ਰਸਮ ਦੀ ਪਹਿਲੀ ਤਸਵੀਰ ਆਈ ਸਾਹਮਣੇ

"ਪ੍ਰਸ਼ੰਸਕ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਲਦ ਹੀ ਦੋਵੇਂ ਵਿਆਹ ਕਰਨ ਜਾ ਰਹੇ ਹਨ। ਦਿੱਲੀ ਚ ਵਿਆਹ ਦੇ ਸਮਾਗਮ ਸ਼ੁਰੂ ਹੋ ਗਏ ਹਨ। ਪਰਿਣੀਤੀ-ਰਾਘਵ ਦੀ ਮਹਿੰਦੀ ਦੀ ਰਸਮ 19 ਸਤੰਬਰ ਨੂੰ ਸੀ। ਜਿਸ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਹ ਗੁਰੂਦੁਆਰੇ ਦੀ ਇੱਕ ਫੋਟੋ ਹੈ ਜਿਸ ਵਿੱਚ ਪਰਿਣੀਤੀ ਦੇ ਹੱਥਾਂ ਚ ਮਹਿੰਦੀ ਲੱਗਦੀ ਹੋਈ ਦੇਖੀ ਜਾ ਸਕਦੀ ਹੈ। ਰਾਘਵ ਅਤੇ ਪਰਿਣੀਤੀ ਦਾ ਮਹਿੰਦੀ ਫੰਕਸ਼ਨ ਦਿੱਲੀ ਵਿੱਚ ਹੋਇਆ। ਰਾਘਵ ਦੇ ਘਰ ਦੇ ਬਾਹਰ ਸਖ਼ਤ ਸੁਰੱਖਿਆ ਵਿਵਸਥਾ ਹੈ। ਜਿਸ ਕਾਰਨ ਸਮਾਗਮ ਦੀਆਂ ਫੋਟੋਆਂ ਅਤੇ ਵੀਡੀਓਜ਼ ਉਪਲਬਧ ਨਹੀਂ ਹਨ। ਇਸ ਫੰਕਸ਼ਨ ਦੀ ਤਸਵੀਰ ਪਰਿਣੀਤੀ ਦੇ ਫੈਨ ਪੇਜ ਨੇ ਸ਼ੇਅਰ ਕੀਤੀ ਹੈ।
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ ਉਦੈਪੁਰ ਵਿੱਚ ਹੋਣ ਜਾ ਰਿਹਾ ਹੈ। ਵਿਆਹ ਦੇ ਸਮਾਗਮ 23 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ। ਪਰਿਣੀਤੀ ਚੋਪੜਾ ਦੀ ਚੂੜਾ ਸੈਰੇਮਨੀ 23 ਨੂੰ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਵਿਆਹ ਅਤੇ ਰਿਸੈਪਸ਼ਨ 24 ਸਤੰਬਰ ਨੂੰ ਹੋਵੇਗਾ। ਪਰਿਣੀਤੀ-ਰਾਘਵ ਦਾ ਵਿਆਹ 24 ਸਤੰਬਰ ਨੂੰ ਦੁਪਹਿਰ ਬਾਅਦ ਹੋਣ ਜਾ ਰਿਹਾ ਹੈ। ਇਸ ਤੋਂ ਬਾਅਦ ਸ਼ਾਮ ਨੂੰ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਪਰਿਵਾਰ ਅਤੇ ਕੁਝ ਖਾਸ ਦੋਸਤ ਸ਼ਾਮਿਲ ਹੋਣਗੇ। ਉਦੈਪੁਰ ਤੋਂ ਬਾਅਦ ਦੂਜਾ ਰਿਸੈਪਸ਼ਨ ਚੰਡੀਗੜ੍ਹ ਚ ਹੋਣ ਜਾ ਰਿਹਾ ਹੈ। ਗ੍ਰੈਂਡ ਰਿਸੈਪਸ਼ਨ ਚੰਡੀਗੜ੍ਹ ਦੇ ਤਾਜ ਹੋਟਲ ਚ ਹੋਵੇਗੀ। ਜਿੱਥੇ ਰਿਪੋਰਟਾਂ ਦੀ ਮੰਨੀਏ ਤਾਂ ਕਈ ਸਿਆਸਤਦਾਨ ਸ਼ਾਮਲ ਹੋਣਗੇ। ਪਰਿਣੀਤੀ ਆਪਣੇ ਬਾਲੀਵੁੱਡ ਦੋਸਤਾਂ ਲਈ ਰਿਸੈਪਸ਼ਨ ਦਾ ਆਯੋਜਨ ਵੀ ਕਰ ਸਕਦੀ ਹੈ, ਹਾਲਾਂਕਿ ਇਹ ਕਿੱਥੇ ਹੋਵੇਗੀ, ਇਸ ਬਾਰੇ ਅਜੇ ਪਤਾ ਨਹੀਂ ਹੈ।"




