RBI ਜਾਰੀ ਨਹੀਂ ਕਰੇਗਾ 1000 ਦਾ ਨੋਟ, 2000 ਦੇ ਨੋਟ ਬੰਦ ਹੋਣ ਤੋਂ ਬਾਅਦ ਲੱਗ ਰਹੀਆਂ ਸਨ ਕਿਆਸਅਰਾਈਆਂਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) 1000 ਰੁਪਏ ਦੇ ਨੋਟ ਨੂੰ ਦੁਬਾਰਾ ਪੇਸ਼ ਨਹੀਂ ਕਰੇਗਾ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਕੇਂਦਰੀ ਬੈਂਕ ਜਲਦੀ ਹੀ ਇਸ ਸਬੰਧੀ ਜਾਣਕਾਰੀ ਸਾਂਝੀ ਕਰ ਸਕਦਾ ਹੈ। 2000 ਰੁਪਏ ਦੇ ਕਰੰਸੀ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਤੋਂ ਬਾਅਦ, ਪਿਛਲੇ ਕੁਝ ਮਹੀਨਿਆਂ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਆਰਬੀਆਈ ਹੁਣ 1000 ਰੁਪਏ ਦੇ ਨੋਟ ਲੈ ਕੇ ਆਵੇਗਾ। ਹਾਲਾਂਕਿ, ਫਿਲਹਾਲ RBI ਵੱਲੋਂ 1000 ਰੁਪਏ ਦੇ ਕਰੰਸੀ ਨੋਟ ਨੂੰ ਪੇਸ਼ ਨਾ ਕਰਨ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
RBI ਜਾਰੀ ਨਹੀਂ ਕਰੇਗਾ 1000 ਦਾ ਨੋਟ, 2000 ਦੇ ਨੋਟ ਬੰਦ ਹੋਣ ਤੋਂ ਬਾਅਦ ਲੱਗ ਰਹੀਆਂ ਸਨ ਕਿਆਸਅਰਾਈਆਂ





