ਕੇਰਲ ’ਚ ਰੈਗਿੰਗ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਕ ਸਰਕਾਰੀ ਕਾਲਜ ਦੇ ਵਿਦਿਆਰਥੀ ਨੇ ਸੀਨੀਅਰਾਂ ’ਤੇ ਰੈਗਿੰਗ ਦਾ ਦੋਸ਼ ਲਗਾਇਆ ਹੈ। ਉਸਨੇ ਦਾਅਵਾ ਕੀਤਾ ਕਿ ਸੀਨੀਅਰਾਂ ਨੇ ਉਸਨੂੰ ਡੰਡਿਆਂ ਤੇ ਬੈਲਟਾਂ ਨਾਲ ਕੁੱਟਿਆ। ਗਿਲਾਸ ’ਚ ਥੁੱਕ ਮਿਲਾ ਕੇ ਪਾਣੀ ਪਿਆਇਆ। ਵਿਦਿਆਰਥੀ ਨੇ ਹਮਲੇ ਦੇ ਦਿਨ ਹੀ ਪੁਲਿਸ ਤੇ ਕਾਲਜ ਅਧਿਕਾਰੀਆਂ ਦੇ ਸਾਹਮਣੇ ਸ਼ਿਕਾਇਤ ਦਰਜ ਕਰਾਈ ਸੀ।

ਕਾਲਜ ਦੀ ਇੰਟਰਨਲ ਐਂਟੀ-ਰੈਗਿੰਗ ਸੈੱਲ ਦੀ ਰਿਪੋਰਟ ਦੇ ਆਧਾਰ ’ਤੇ ਸਾਰੇ ਮੁਲਜ਼ਮ ਵਿਦਿਆਰਥੀਆਂ ਨੂੰ ਜਾਂਚ ਪੂਰੀ ਹੋਣ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਕੋਟਾਯਮ ਦੇ ਸਰਕਾਰੀ ਨਰਸਿੰਗ ਕਾਲਜ ’ਚ ਜੂਨੀਅਰ ਵਿਦਿਆਰਥੀ ਨਾਲ ਰੈਗਿੰਗ ਦੌਰਾਨ ਹੈਵਾਨੀਅਤ ਨੂੰ ਲੈ ਕੇ ਪੂਰੇ ਸੂਬੇ ’ਚ ਲੋਕਾਂ ਦੇ ਗੁੱਸੇ ਵਿਚਾਲੇ ਸਾਹਮਣੇ ਆਈ ਹੈ। ਤੀਜੇ ਸਾਲ ਦੇ ਵਿਦਿਆਰਥੀਆਂ ਨੇ ਪਹਿਲੇ ਸਾਲ ਦੇ ਇਕ ਵਿਦਿਆਰਥੀ ਦੇ ਪ੍ਰਾਈਵੇਟ ਪਾਰਟ ’ਤੇ ਡੰਬਲ ਲਟਕਾ ਦਿੱਤਾ ਸੀ।

ਕਾਰਯਾਵਟਮ ਗੌਰਮਿੰਟ ਕਾਲਜ ’ਚ ਜੈਵ ਟੈਕਨਾਲੋਜੀ ਪਹਿਲੇ ਸਾਲ ਦੇ ਵਿਦਿਆਰਥੀ ਬਿਨਸ ਜੋਸ ਨੇ ਮੰਗਲਵਾਰ ਨੂੰ ਆਪਬੀਤੀ ਦੱਸਦੇ ਹੋਏ ਕਿਹਾ ਕਿ 11 ਫਰਵਰੀ ਨੂੰ ਕਾਲਜ ਕੰਪਲੈਕਸ ’ਚ ਸੱਤ ਸੀਨੀਅਰ ਵਿਦਿਆਰਥੀਆਂ ਨੇ ਮੈਨੂੰ ਕੁੱਟਿਆ।ਇਹ ਘਟਨਾ ਤਦੋਂ ਹੋਈ ਜਦੋਂ ਮੈਂ ਤੇ ਮੇਰਾ ਦੋਸਤ ਅਭਿਸ਼ੇਕ ਕੈਂਪਸ ਤੋਂ ਲੰਘ ਰਹੇ ਸਨ ਤੇ ਸਾਰੇ ਸੀਨੀਅਰਾਂ ਨੇ ਸਾਨੂੰ ਰੋਕਿਆ ਤੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮੇਰਾ ਦੋਸਤ ਉੱਥੋਂ ਭੱਜਣ ’ਚ ਕਾਮਯਾਬ ਰਿਹਾ ਤੇ ਪ੍ਰਿੰਸੀਪਲ ਨੂੰ ਇਸਦੀ ਜਾਣਕਾਰੀ ਦਿੱਤੀ। ਸੀਨੀਅਰ ਮੈਨੂੰ ਯੂਨਿਟ ਰੂਮ ’ਚ ਲੈ ਗਏ ਤੇ ਉੱਥੇ ਬੰਦ ਕਰ ਦਿੱਤਾ। ਮੇਰੀ ਸ਼ਰਟ ਲਾਹ ਦਿੱਤੀ ਗਈ।