ਨਗਰ ਪੰਚਾਇਤ ਦਿੜਬਾ ਦੀ ਚੋਣ ਨਿਗਰਾਨ ਅਫਸਰ ਐਸਡੀਐਮ ਦਿੜਬਾ ਰਜੇਸ਼ ਸ਼ਰਮਾ ਦੀ ਨਿਗਰਾਨੀ ਹੇਠ ਕੀਤੀ ਗਈ। ਚੋਣ ਤੋਂ ਪਹਿਲਾਂ ਚੁਣੇ ਗਏ 13 ਨਗਰ ਪੰਚਾਇਤ ਦੇ ਮੈਂਬਰਾਂ ਨੂੰ ਸੌਂਹ ਚੁੱਕਵਾਈ ਗਈ। ਇਸ ਤੋਂ ਬਾਅਦ ਚੋਣ ਪ੍ਰਕਿਰਿਆ ਸ਼ੁਰੂ ਹੋਈ ਇਸ ਚੋਣ ਪ੍ਰਕਿਰਿਆ ਵਿੱਚ ਹਲਕੇ ਦੇ ਵਿਧਾਇਕ ਅਤੇ ਵਿੱਤ ਮੰਤਰੀ ਪੰਜਾਬ ਸਰਕਾਰ ਹਰਪਾਲ ਸਿੰਘ ਚੀਮਾ ਵੀ ਸ਼ਾਮਿਲ ਹੋਏ। ਹਾਜ਼ਰ ਮੈਂਬਰਾਂ ਵੱਲੋਂ ਪ੍ਰਧਾਨ ਦੀ ਚੋਣ ਲਈ ਕੀ ਕਹਿੰਦਾ ਮਤਾ ਰੱਖਿਆ ਗਿਆ ਜਿਸ ਵਿੱਚ ਸਰਬ ਸੰਮਤੀ ਨਾਲ ਵਾਰਡ ਨੰਬਰ ਦੋ ਤੋਂ ਜਿੱਤੇ ਮਨਿੰਦਰ ਸਿੰਘ ਨੂੰ ਇਹ ਪ੍ਰਧਾਨ ਚੋਣ ਲਿਆ ਗਿਆ। ਕਿਸੇ ਤਰ੍ਹਾਂ ਮੀਤ ਪ੍ਰਧਾਨ ਦੇ ਚੋਣ ਲਈ ਵਾਰਡ ਨੰਬਰ ਪੰਜ ਤੋਂ ਬਿਨਾਂ ਮੁਕਾਬਲੇ ਜੀਤੂ ਰਹੀ ਜਸਪ੍ਰੀਤ ਕੌਰ ਨੂੰ ਚੁਣਿਆ ਗਿਆ। ਹਾਜ਼ਰ ਮੈਂਬਰਾਂ ਨੇ ਚੁਣੇ ਗਏ ਅਹੁਦੇਦਾਰਾਂ ਨੂੰ ਤਾੜੀਆਂ ਮਾਰ ਕੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੁਣੇ ਗਏ ਪ੍ਰਧਾਨ ਅਤੇ ਮੀਤ ਪ੍ਰਧਾਨ ਸਮੇਤ ਸਾਰੇ ਐਮਸੀਜ ਨੂੰ ਵਧਾਈ ਦਿੱਤੀ।