ਹਸ਼ਿਆਰਪਰ ਚ ਕਾਰ ਅਤੇ ਕੈਂਟਰ ਵਿਚਾਲੇ ਹੋਈ ਭਿਆਨਕ ਟੱਕਰ ਚ ਕਾਰ ਚਾਲਕ ਅਤੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਮਾਹਿਲਪਰ-ਗੜਹਸ਼ੰਕਰ ਰੋਡ ਤੇ ਪਿੰਡ ਨਰਿਆਲਾ ਨੇੜੇ ਵਾਪਰਿਆ ਹੈ। ਮਿਲੀ ਜਾਣਕਾਰੀ ਅਨਸਾਰ ਦਸੂਹਾ ਵਾਸੀ ਅਮਨਦੀਪ ਸਿੰਘ ਦੀ ਪਤਨੀ ਜਗਜੀਤ ਕੌਰ (41) ਆਪਣੀ ਛੋਟੀ ਲੜਕੀ ਕਿਰਨਜੋਤ ਕੌਰ (5) ਨਾਲ ਆਪਣੀ ਮਾਤਾ ਗਰਦੀਪ ਕੌਰ (70) ਪਤਨੀ ਹਰਨੌਨਿਹਾਲ ਸਿੰਘ ਨੂੰ ਆਪਣੇ ਜੱਦੀ ਪਿੰਡ ਚੱਕ ਹੋਲਗਰ (ਸਰੀ ਆਨੰਦਪਰ ਸਾਹਿਬ ) ਛੱਡਣ ਜਾ ਰਹੀ ਸੀ। ਸੜਕੀ ਹਾਦਸਿਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਤੇ ਨਿੱਤ ਰੋਜ਼ ਸੜਕਾਂ ਤੇ ਮਨੱਖੀ ਖ਼ੂਨ ਡਲਦਾ ਹੈ। ਰੋਜ਼ਾਨਾ ਲੱਖਾਂ-ਕਰੋੜਾਂ ਰਪ ਦੀ ਮਸ਼ੀਨਰੀ ਨਕਸਾਨੀ ਜਾਂਦੀ ਹੈ। ਇਸ ਦਾ ਕਾਰਨ ਵੱਧ ਰਹੀ ਵਾਹਨਾਂ ਦੀ ਗਿਣਤੀ, ਮਾੜੀਆਂ ਸੜਕਾਂ , ਵਹੀਕਲ ਚਲਾਉਣ ਸਮੇਂ ਮੋਬਾਇਲ ਫ਼ੋਨ ਦੀ ਵਰਤੋਂ ਕਰਨ, ਟਰੈਫ਼ਿਕ ਨਿਯਮਾਂ ਦੀ ਉਲੰਘਣਾ ਆਦਿ ਨੂੰ ਮੰਨਿਆ ਗਿਆ ਹੈ। ਰਸਤੇ ਵਿੱਚ ਗੱਡੀ ਨੂੰ ਓਵਰਟੇਕ ਕਰਦੇ ਸਮੇਂ ਕਾਰ ਬੇਕਾਬੂ ਹੋ ਕੇ ਗੜਹਸ਼ੰਕਰ ਤੋਂ ਮਾਹਿਲਪਰ ਵੱਲ ਆ ਰਹੇ ਸੀਮਿੰਟ ਨਾਲ ਭਰੇ ਕੈਂਟਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਚਾਲਕ ਹੀਰਾ ਲਾਲ, ਗਰਦੀਪ ਕੌਰ ਅਤੇ ਜਗਜੀਤ ਕੌਰ ਦੀ ਮੌਤ ਹੋ ਗਈ ਜਦਕਿ ਜ਼ਖ਼ਮੀ ਲੜਕੀ ਕਿਰਨਜੋਤ ਕੌਰ ਨੂੰ ਸਿਵਲ ਹਸਪਤਾਲ ਮਾਹਿਲਪਰ ਲਿਆਂਦਾ ਗਿਆ ਅਤੇ ਉਸ ਦੀ ਹਾਲਤ ਨਾਜ਼ਕ ਗੰਭੀਰ ਸੀ। ਇਸ ਤੋਂ ਬਾਅਦ ਉਸ ਨੂੰ ਹਸ਼ਿਆਰਪਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ। ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਮਾਹਿਲਪਰ ਦੀ ਪਲੀਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ਰੂ ਕਰ ਦਿੱਤੀ ਹੈ। ਇਸ ਹਾਦਸੇ ਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਹੈ।