ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਸਰਬੀਆ ਦੀ ਰਾਜਧਾਨੀ ਬੇਲਗਰੇਡ ਵਿੱਚ 14 ਸਤੰਬਰ ਦੀ ਰਾਤ ਨੂੰ ਇਤਿਹਾਸ ਰਚ ਦਿੱਤਾ। ਉਨਹਾਂ ਵਿਸ਼ਵ ਕਸ਼ਤੀ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ 53 ਕਿਲੋ ਵਰਗ ਮਕਾਬਲੇ ਵਿੱਚ ਸਵੀਡਨ ਦੀ ਮਾ ਜੋਆਨਾ ਮਾਲਮਗਰੇਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਆਪਣੇ ਨਾਂਅ ਕਰ ਲਿਆ। ਕਾਂਸੀ ਤਗਮਾ ਜਿੱਤ ਫੋਗਾਤ ਵਿਸ਼ਵ ਚੈਂਪੀਅਨਸ਼ਿਪ ਵਿੱਚ 2 ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। ਵਿਨੇਸ਼ ਫੋਗਾਟ ਨੇ ਸਾਲ 2019 ਚ ਵੀ ਕਜ਼ਾਕਿਸਤਾਨ ਚ ਹੋ ਵਿਸ਼ਵ ਕਸ਼ਤੀ ਚੈਂਪੀਅਨਸ਼ਿਪ ਚ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ ਸੀ। ਵਿਨੇਸ਼ ਇਸ ਵਿਸ਼ਵ ਚੈਂਪੀਅਨਸ਼ਿਪ ਦੇ ਕਆਲੀਫਿਕੇਸ਼ਨ ਰਾਊਂਡ ਚ ਹਾਰ ਗਈ ਸੀ। 2022 ਸ਼ੀਅਨ ਚੈਂਪੀਅਨਸ਼ਿਪ ਦੀ ਚਾਂਦੀ ਤਗਮਾ ਜੇਤੂ ਵਿਨੇਸ਼ ਫੋਗਾਟ ਮੰਗਲਵਾਰ ਨੂੰ ਆਪਣੇ ਪਹਿਲੇ ਮਕਾਬਲੇ ਵਿੱਚ ਮੰਗੋਲੀਆ ਦੀ ਖਲਾਨ ਬਾਤਖਯਾਗ ਤੋਂ ਹਾਰ ਗਈ ਸੀ। ਹਾਲਾਂਕਿ ਬੈਟਕਯਾਗ ਦੇ ਫਾਈਨਲ ਚ ਪਹੰਚਣ ਤੋਂ ਬਾਅਦ ਵਿਨੇਸ਼ ਨੂੰ ਰੇਪੇਚੇਜ ਰਾਊਂਡ ਚ ਮੌਕਾ ਮਿਲਿਆ। ਉਸ ਨੇ ਰੀਪੇਚੇਜ ਰਾਹੀਂ ਕਾਂਸੀ ਦੇ ਤਗਮੇ ਦੇ ਪਲੇਅ-ਆਫ ਵਿੱਚ ਥਾਂ ਬਣਾਈ। ਵਿਨੇਸ਼ ਨੇ ਕਾਂਸੀ ਤਗਮਾ ਮਕਾਬਲੇ ਵਿੱਚ ਮਾਲਮਗਰੇਨ ਨੂੰ 8-0 ਨਾਲ ਹਰਾ ਤਗਮਾ ਆਪਣੇ ਨਾਂਅ ਕਰ ਲਿਆ। ਵਿਨੇਸ਼ ਫੋਗਾਟ ਦੀ ਇਹ ਪਰਾਪਤੀ ਹੋਰ ਵੀ ਖਾਸ ਹੈ ਕਿਉਂਕਿ ਉਸ ਨੇ ਟੋਕੀਓ ਓਲੰਪਿਕ ਚ ਤਗਮਾ ਨਾ ਜਿੱਤਣ ਕਾਰਨ ਕਸ਼ਤੀ ਛੱਡਣ ਦਾ ਮਨ ਬਣਾ ਲਿਆ ਸੀ। ਵਿਨੇਸ਼ ਫੋਗਾਟ ਨੇ ਖਲਾਸਾ ਕੀਤਾ ਸੀ ਕਿ ਉਹ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਇੱਕ ਵੱਡੀ ਮਾਨਸਿਕ ਰਕਾਵਟ ਨੂੰ ਦੂਰ ਕਰਨ ਵਿੱਚ ਕਾਮਯਾਬ ਰਹੀ। ਉਨਹਾਂ ਕਿਹਾ ਸੀ ਮੈਂ ਦੋ ਓਲੰਪਿਕ ਖੇਡਾਂ ਚ ਇਕ ਵੀ ਤਗਮਾ ਨਹੀਂ ਜਿੱਤ ਸਕੀ, ਇਸ ਲਈ ਮੈਂ ਲਗਭਗ ਕਸ਼ਤੀ ਛੱਡਣ ਦਾ ਮਨ ਬਣਾ ਲਿਆ ਸੀ।