ਗਾਇਕ ਅਲਫ਼ਾਜ਼ ਤੇ ਹਮਲੇ ਤੋਂ ਦਖੀ ਇੰਦਰਜੀਤ ਨਿੱਕੂ, ਆਪ ਸਰਕਾਰ ਤੇ ਬੋਲਿਆ ਹਮਲਾ

ਸਿੱਧੂ ਮੂਸੇਵਾਲਾ ਤੋਂ ਬਾਅਦ ਇੱਕ ਹੋਰ ਗਾਇਕ ਤੇ ਜਾਨਲੇਵਾ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਲਫਾਜ਼ ਤੇ ਇਹ ਹਮਲਾ ਮੋਹਾਲੀ ਦੇ ਇਕ ਰੈਸਟੋਰੈਂਟ ਚ ਮਾਮੂਲੀ ਤਕਰਾਰ ਤੋਂ ਬਾਅਦ ਕੀਤਾ ਗਿਆ ਹੈ। ਹਮਲੇ ਤੋਂ ਬਾਅਦ ਜ਼ਖਮੀ ਹੋ ਅਲਫਾਜ਼ ਦੀ ਹਾਲਤ ਨਾਜ਼ਕ ਬਣੀ ਹੋਈ ਹੈ। ਉਹ ਮਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਉੱਧਰ, ਪੰਜਾਬੀ ਇੰਡਸਟਰੀ ਵਿੱਚ ਇਸ ਹਮਲੇ ਤੋਂ ਬਾਅਦ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬੀ ਕਲਾਕਾਰ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟਾਂ ਪਾ ਕੇ ਅਲਫ਼ਾਜ਼ ਤੇ ਹੋ ਹਮਲੇ ਦੀ ਸਖ਼ਤ ਨਿੰਦਾ ਕਰ ਰਹੇ ਹਨ।
ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਨਹਾਂ ਨੇ ਅਲਫ਼ਾਜ਼ ਤੇ ਹੋ ਹਮਲੇ ਦੀ ਸਖ਼ਤ ਨਿਖੇਧੀ ਕੀਤੀ। ਉਨਹਾਂ ਲਿਖਿਆ, ਮੇਰੇ ਭਰਾ ਅਲਫ਼ਾਜ਼ ਲਈ ਪਰਾਰਥਨਾ ਕਰੋ। ਆਰਟਿਸਟ ਲੋਕਾਂ ਦੇ ਘਰ ਖਸ਼ੀਆਂ ਵੰਡਦੇ ਨੇ, ਤੇ ਆ ਕਿਹੜੇ ਲੋਕ ਨੇ ਜੋ ਆਰਟਿਸਟਾਂ ਨੂੰ ਆਰਸਿਟ ਤਾਂ ਛੱਡੋ, ਬੰਦਾ ਵੀ ਸਮਣੋ ਹਟ ਗ ਨੇ। ਪਹਿਲਾਂ ਕਿਵੇਂ ਸਿੱਧੂ ਭਰਾ ਨਾਲ ਕੀਤਾ, ਕਦੇ ਕਿਸੇ ਆਰਟਿਸਟ ਤੇ ਅਟੈਕ, ਕਦੇ ਪਰਮੀਸ਼ ਵਰਮਾ, ਕਦੇ ਸੰਦੀਪ ਅੰਬੀਆਂ ਤੇ ਸਿੱਧੀਆਂ ਗੋਲੀਆਂ ਤੇ ਅੱਜ ਅਲਫ਼ਾਜ਼, ਕੀ ਸਰਕਾਰਾਂ ਸੱਤੀਆਂ ਪਈਆਂ? ਨਾ ਟੈਕਸ ਭਰਦੇ ਆ ਆਰਟਿਸਟ, ਇਸ ਦੇ ਬਾਵਜੂਦ ਨਾ ਕੋਈ ਆਰਥਿਕ ਸਮਰਥਨ ਤੇ ਨਾ ਹੀ ਕੋਈ ਸਕਿਉਰਟੀ। ਫ਼ਿਰ ਕਹਿੰਦੇ ਨੇ ਆਰਟਿਸਟ ਬਾਹਰ ਨੂੰ ਭੱਜਦੇ ਨੇ। ਸੋਚੋ ਮਾਨ ਸਾਹਿਬ ਆਰਟਿਸਟਾਂ ਬਾਰੇ ਵੀ ।
ਕਾਬਿਲੇਗ਼ੌਰ ਹੈ ਕਿ ਪੰਜਾਬ ਚ ਆ ਦਿਨ ਕਲਾਕਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ। ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਤਾਂ ਪੰਜਾਬਚ ਗੈਂਗਸਟਰਾਂ ਦੇ ਹੌਸਲੇ ਬਲੰਦ ਨਜ਼ਰ ਆ ਰਹੇ ਹਨ। ਹਾਲਾਂਕਿ ਅਲਫ਼ਾਜ਼ ਤੇ ਹਮਲਾ ਕਿਸੇ ਗੈਂਗਸਟਰ ਜਾਂ ਗਿਰੋਹ ਨੇ ਨਹੀਂ ਕੀਤਾ, ਪਰ ਇਸ ਕਾਂਡ ਨੇ ਇਹ ਜ਼ਰੂਰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਕੀ ਪੰਜਾਬ ਹਣ ਕਲਾਕਾਰਾਂ ਲਈ ਮਹਿਫ਼ੂਜ਼ ਹੈ?




