ਬਿਹਾਰ ਚ ਪੂਰਬ ਮੱਧ ਰੇਲਵੇ ਅਧੀਨ ਆਉਣ ਵਾਲੇ ਧਨਬਾਦ ਡਵੀਜ਼ਨ ਦੇ ਕੋਡਰਮਾ ਅਤੇ ਮਾਨਪਰ ਰੇਲ ਡਿਵੀਜ਼ਨ ਵਿਚਾਲੇ ਗਰਪਾ ਸਟੇਸ਼ਨ ਤੇ ਬੱਧਵਾਰ 26 ਅਕਤੂਬਰ ਦੀ ਸਵੇਰ, ਕੋਲੇ ਨਾਲ ਲੱਦੀ ਇੱਕ ਮਾਲਗੱਡੀ ਦੇ 53 ਡੱਬੇ ਪਟੜੀ ਤੋਂ ਉਤਰ ਗ, ਜਿਸ ਕਾਰਨ ਇਸ ਰੇਲ ਮਾਰਗ ਤੇ ਆਵਾਜਾਈ ਠੱਪ ਹੋ ਗਈ। ਦਰਘਟਨਾ ਤੋਂ ਬਾਅਦ ਮਾਲਗੱਡੀ ਦੋ ਹਿੱਸਿਆਂ ਚ ਵੰਡੀ ਗਈ। ਦੱਸਿਆ ਗਿਆ ਹੈ ਕਿ ਲੋਕੋ ਪਾਇਲਟ ਅਤੇ ਗਾਰਡ ਸਰੱਖਿਅਤ ਹਨ। ਪੂਰਬ ਮੱਧ ਰੇਲਵੇ ਦੇ ਮੱਖ ਜਨਸੰਪਰਕ ਅਧਿਕਾਰੀ ਵੀਰੇਂਦਰ ਕਮਾਰ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 6 ਵੱਜ ਕੇ 24 ਮਿੰਟ ਤੇ ਵਾਪਰਿਆ। ਗ਼ਨੀਮਤ ਇਹ ਰਹੀ ਕਿ ਇਸ ਹਾਦਸੇ ਚ ਕੋਈ ਜਾਨੀ ਨਕਸਾਨ ਨਹੀਂ ਹੋਇਆ। ਕਮਾਰ ਨੇ ਨੇ ਦੱਸਿਆ ਕਿ ਬਰਵਾਹੀਡ, ਗਯਾ, ਨੇਸਚਬੋ ਗੋਮੋ ਅਤੇ ਧਨਬਾਦ ਤੋਂ ਬਚਾਅ ਦਲ ਅਤੇ ਅਧਿਕਾਰੀਆਂ ਦੀ ਟੀਮ ਨੂੰ ਘਟਨਾ ਵਾਲੀ ਥਾਂ ਭੇਜ ਦਿੱਤਾ ਗਿਆ ਹੈ।