ਟਵਿੱਟਰ ਦਾ CEO ਦਾ ਅਹਦਾ ਸੰਭਾਲਦੇ ਹੀ ਪਰਾਗ ਨੇ ਪਾਲਿਸੀ ਚ ਕੀਤੀ ਤਬਦੀਲੀ

ਟਵਿਟਰ ਦੇ CEO ਦਾ ਅਹਦਾ ਸੰਭਾਲਦੇ ਹੀ ਪਰਾਗ ਅਗਰਵਾਲ ਆਪਣੇ ਕਸ਼ਨ ਮੋਡ ਚ ਆ ਚੱਕੇ ਹਨ। ਅਗਰਵਾਲ ਨੇ ਕੰਪਨੀ ਦੀ ਸੇਫਟੀ ਲਈ ਪਾਲਿਸੀ ਦਾ ਵਿਸਤਾਰ ਕੀਤਾ ਹੈ ਜਿਸ ਨੂੰ ਇਸ ਸਾਲ ਸਤੰਬਰ ਚ ਲਾਗੂ ਕੀਤਾ ਗਿਆ ਸੀ। ਟਵਿਟਰ ਸੇਫਟੀ ਮੋਡ ਤਹਿਤ ਨਿੱਜੀ ਤਸਵੀਰਾਂ ਅਤੇ ਵੀਡੀਓ ਨੂੰ ਬਿਨਾਂ ਇਜਾਜ਼ਤ ਸ਼ੇਅਰ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਪਾਲਿਸੀ ਦਾ ਉਲੰਘਣ ਕਰਨ ਵਾਲੇ ਤੇ 7 ਦਿਨਾਂ ਤਕ ਅਕਾਊਂਟ ਨੂੰ ਅਸਥਾਈ ਤੌਰ ਤੇ ਬਲਾਕ ਕਰਨ ਦਾ ਆਦੇਸ਼ ਵੀ ਦਿੱਤਾ ਗਿਆ ਹੈ। ਟਵਿਟਰ ਨੇ ਕਿਹਾ ਕਿਸੇ ਵਿਅਕਤੀ ਦੀ ਇਜਾਜ਼ਤ ਦੇ ਬਿਨਾਂ ਫੋਟੋ ਅਤੇ ਵੀਡੀਓ ਨੂੰ ਸ਼ੇਅਰਿੰਗ ਵਾਲੇ ਪੋਸਟ ਨੂੰ ਹਟਾਇਆ ਜਾ ਸਕਦਾ ਹੈ। ਹਾਲਾਂਕਿ ਇਹ ਪਾਲਿਸੀ ਮਸ਼ਹੂਰ ਹਸਤੀਆਂ ਅਤੇ ਮਾਹਿਰਾਂ ਤੇ ਲਾਗੂ ਨਹੀਂ ਹੰਦੀ ਕਿਉਂਕਿ ਉਨਹਾਂ ਦੇ ਟਵੀਟ ਨੂੰ ਜਨਤਕ ਹਿੱਤ ਲਈ ਮੰਨਿਆ ਜਾਂਦਾ ਹੈ।
ਕੰਪਨੀ ਮਤਾਬਕ, ਬਿਨਾਂ ਇਜਾਜ਼ਤ ਨਿੱਜੀ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਨ ਦੇ ਕਈ ਮਾਮਲੇ ਸਾਹਮਣੇ ਆ ਹਨ, ਜਿਸ ਵਿਚ ਲੋਕ ਨਿੱਜੀ ਤਸਵੀਰਾਂ-ਵੀਡੀਓ ਸ਼ੇਅਰ ਕਰਕੇ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਗ-ਪਰੇਸ਼ਾਨ ਕਰਦੇ ਹਨ। ਮਾਈਕਰੋ ਬਲਾਗਿੰਗ ਪਲੇਟਫਾਰਮ ਨੇ ਕਿਹਾ ਕਿ ਇਸ ਤਰਹਾਂ ਦੀ ਹਰਕਤ ਨੂੰ ਅਪਰਾਧ ਮੰਨਿਆ ਜਾਵੇਗਾ ਅਤੇ ਟਵਿਟਰ ਨੇ ਮੰਨਿਆ ਹੈ ਕਿ ਬਿਨਾਂ ਇਜਾਜ਼ਤ ਕਿਸੇ ਦੀ ਫੋਟੋ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਸਰੀਰਕ ਅਤੇ ਇਮੋਸ਼ਨਲ ਨਕਸਾਨ ਪਹੰਚਾਉਣ ਵਰਗਾ ਹੈ।




