ਸਪੀਕਰ ਸੰਧਵਾਂ ਵੱਲੋਂ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਲਈ ਵਿਧਾਨ ਸਭਾ ਕਮੇਟੀਆਂ ਨੂੰ ਅਸਰਦਾਰ ਬਣਾਉਣ ਤੇ ਜ਼ੋਰ

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕਲਤਾਰ ਸਿੰਘ ਸੰਧਵਾ ਨੇ ਲੋਕਾਂ ਦੇ ਪੈਸੇ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਵਧੇਰੇ ਜ਼ਰੂਰਤ ਤੇ ਜ਼ੋਰ ਦਿੰਦੇ ਹੋ ਇਸ ਦੇ ਵਾਸਤੇ ਵਿਧਾਨ ਸਭਾ ਕਮੇਟੀਆਂ ਨੂੰ ਵਧੇਰੇ ਅਸਰਦਾਰ ਅਤੇ ਸਰਗਰਮ ਬਣਾਉਣ ਤੇ ਬਲ ਦਿੱਤਾ ਦਿੱਤਾ।
ਅੱਜ ਇਥੇ .ਜੀ. ਪੰਜਾਬ ਦੇ ਦਫ਼ਤਰ ਵਿਖੇ ਆਡਿਟ ਸਪਤਾਹ ਦੇ ਸਬੰਧ ਵਿੱਚ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੇ ਨਮਾਇੰਦਿਆਂ ਅਤੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋ ਸ. ਸੰਧਵਾਂ ਨੇ ਕਿਹਾ ਕਿ ਸਰਕਾਰੀ ਖਰਚ ਦੀ ਢਕਵੀਂ ਵਰਤੋਂ ਨੂੰ ਯਕੀਨੀ ਬਣਾਉਣ ਲਈ ਵਿਧਾਨ ਸਭਾ ਕਮੇਟੀਆਂ ਅਤੇ ਕੈਗ ਦੀ ਭੂਮਿਕਾ ਨੂੰ ਬਹਤ ਜ਼ਿਆਦਾ ਅਹਿਮ ਦੱਸਿਆ ਹੈ।
ਉਨਹਾਂ ਨੇ ਵੱਖ-ਵੱਖ ਵਿਭਾਗਾਂ ਵੱਲੋਂ ਆਡਿਟ ਦੇ ਪੈਰਿਆਂ ਨੂੰ ਨਿਰਧਾਰਤ ਸਮੇਂ ਵਿੱਚ ਨਿਪਟਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਅਜਿਹੇ ਪੈਰਿਆਂ ਦੇ ਨਿਪਟਾਰੇ ਵਾਸਤੇ ਵਿਭਾਗਾਂ ਦੇ ਮਖੀਆਂ ਦੀ ਹਾਜ਼ਰੀ ਯਕੀਨੀ ਬਨਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਬਿਨਹਾਂ ਕਿਸੇ ਦੇਰੀ ਤੋਂ ਆਡਿਟ ਦੇ ਪੈਰਿਆਂ ਦਾ ਨਿਪਟਾਰਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਲੋਕਾਂ ਦੇ ਭਰੋਸਾ ਤੇ ਖਰਾ ਉਤਰਨ ਲਈ ਆਡਿਟ ਦੀ ਪਰਕਿਰਿਆ ਵਿੱਚ ਸਧਾਰ ਜ਼ਰੂਰੀ ਹਨ। ਇਸ ਦੌਰਾਨ ਆਡਿਟ ਪਰਣਾਲੀ ਨੂੰ ਬਿਹਤਰ ਬਣਾਉਣ ਲਈ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰ ਵਿਧਾਇਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।
ਸ਼ਰੂਆਤ ਵਿੱਚ ਸਰੀਮਤੀ ਨਾਜ਼ਲੀ ਜੇ. ਸ਼ਾਇਨ, ਅਕਾਊਂਟੈਂਟ ਜਨਰਲ (ਆਡਿਟ), ਪੰਜਾਬ ਨੇ ਵਿਧਾਨ ਸਭਾ ਦੇ ਸਪੀਕਰ ਅਤੇ ਪੰਜਾਬ ਦੀਆਂ ਵਿਧਾਨ ਸਭਾ ਕਮੇਟੀਆਂ ਦੇ ਮੈਂਬਰਾਂ ਦਾ ਦੂਜੇ ਆਡਿਟ ਦਿਵਸ ਮੌਕੇ ਸਵਾਗਤ ਕੀਤਾ। ਉਨਹਾਂ ਦੱਸਿਆ ਕਿ ਨੂੰ ਭਾਰਤ ਦੇ ਸੰਵਿਧਾਨ ਦਆਰਾ ਜਵਾਬਦੇਹੀ, ਪਾਰਦਰਸ਼ਤਾ ਅਤੇ ਚੰਗੇ ਸ਼ਾਸਨ ਨੂੰ ਉਤਸ਼ਾਹਿਤ ਕਰਨ ਲਈ ਸੇਧ ਦਿੱਤੀ ਗਈ ਹੈ। ਉਸਨੇ ਆਡਿਟ ਟੀਮਾਂ ਦਆਰਾ ਕੀਤੇ ਜਾ ਰਹੇ ਆਡਿਟ ਦੀ ਮਹੱਤਤਾ ਬਾਰੇ ਦੱਸਿਆ ਤਾਂ ਜੋ ਸਬੰਧਤ ਦਫਤਰਾਂ ਨੂੰ ਘੱਟੋ-ਘੱਟ ਨਿਯਮਾਂ ਤੋਂ ਜਾਣੂ ਕਰਵਾਇਆ ਜਾ ਸਕੇ। ਉਸ ਕਿਹਾ ਕਿ ਕੈਗ ਅਤੇ ਵਿਧਾਨਕ ਕਮੇਟੀਆਂ ਜਨਤਕ ਖਰਚਿਆਂ ਅਤੇ ਜਵਾਬਦੇਹੀ ਤੈਅ ਕਰਨ ਲਈ ਸਾਂੇ ਤੌਰ ਤੇ ਜ਼ਿੰਮੇਵਾਰ ਹਨ।




