ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਇੱਕੋ ਪਿੰਡ ਦੇ ਦੋ ਨੌਜਵਾਨਾਂ ਦੀ ਮੌਤ

ਪੰਜਾਬ ਦੀ ਜਵਾਨੀ ਨੂੰ ਘਣ ਵਾਂਗ ਖਾ ਰਹੇ ਨਸ਼ਿਆਂ ਦੇ ਦੈਂਤ ਨੇ ਫਿਰੋਜ਼ਪਰ ਦੇ ਪਿੰਡ ਕੜਮਾ ਵਿਖੇ ਅੱਜ ਫਿਰ ਇਕ ਹੋਰ ਨੌਜਵਾਨ ਦੀ ਜਾਨ ਲੈ ਲਈ। ਇਸ ਤੋਂ ਪਹਿਲਾਂ ਬੀਤੇ ਕੱਲਹ ਵੀ ਇਸੇ ਪਿੰਡ ਦੇ ਹੀ ਇਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋ ਮਰਿਤਕ ਆਕਾਸ਼ਦੀਪ ਦੇ ਭਰਾ ਮਨਪਰੀਤ ਸਿੰਘ ਨੇ ਦੱਸਿਆ ਕਿ ਅਕਾਸ਼ਦੀਪ 8 ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਉਸ ਨੇ ਦੱਸਿਆ ਕਿ ਪਿੰਡ-ਪਿੰਡ ਵਿਕਦੇ ਨਸ਼ੇ ਕਾਰਨ ਉਹ 14 ਸਾਲ ਦੀ ਉਮਰ ਵਿਚ ਹੀ ਚੋਰੀ ਛਿਪੇ ਨਸ਼ਾ ਕਰਨ ਲੱਗਾ ਜਿਸ ਦਾ ਉਨਹਾਂ ਨੂੰ ਕਾਫੀ ਦੇਰ ਬਾਅਦ ਪਤਾ ਲੱਗਾ ਉਸ ਨੇ ਦੱਸਿਆ ਕਿ ਉਸ ਦਾ ਕਈ ਵਾਰ ਵੱਖ-ਵੱਖ ਜਗਹਾ ਤੋਂ ਇਲਾਜ ਵੀ ਕਰਵਾਇਆ ਗਿਆ।
ਅਫਸੋਸ ਦੀ ਗੱਲ ਇਹ ਰਹੀ ਕਿ ਉਹ ਨਸ਼ੇ ਦੀ ਲੱਤ ਨੂੰ ਛੱਡ ਨਹੀਂ ਸਕਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪਿੰਡ ਕੜਮਾ ਦੇ ਸਰਪੰਚ ਬਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਪਿੰਡਾਂ ਵਿੱਚੋਂ ਨਸ਼ਾ ਸ਼ਰਹੇਆਮ ਵਿਕਦਾ ਦੇਖਿਆ ਜਾ ਰਿਹਾ ਹੈ।
ਇਸ ਨਸ਼ੇ ਕਾਰਨ ਹੀ ਉਹਨਾਂ ਦੇ ਪਿੰਡ ਕੜਮਾ ਵਿਚ ਦੋ ਦਿਨਾਂ ਵਿਚ ਦੂਜੀ ਮੌਤ ਹੈ। ਉਨਹਾਂ ਦੱਸਿਆ ਕਿ ਬੀਤੇ ਕੱਲਹ ਕਰਮਜੀਤ ਸਿੰਘ ਪੱਤਰ ਪੂਰਨ ਸਿੰਘ ਦੀ ਵੀ ਨਸ਼ੇ ਕਾਰਨ ਮੌਤ ਹੋ ਗਈ ਸੀ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪਲਿਸ ਪਰਸ਼ਾਸਨ ਨੂੰ ਸਖਤੀ ਨਾਲ ਨਸ਼ਾ ਬੰਦ ਕਰਨ ਦੀ ਅਪੀਲ ਕੀਤੀ ਹੈ।




