FAKE NEWS ਫੈਲਾਉਣ ਵਾਲੇ ਭਾਜਪਾ ਲੀਡਰ ਅਤੇ 10 ਪੱਤਰਕਾਰਾਂ ਖਿਲਾਫ FIR ਦਰਜ

ਕੋਲਕਾਤਾ ਪਲਸ ਨੇ ਪਿਛਲੇ ਹਫਤੇ ਵੰਦੇ ਭਾਰਤ ਕਸਪਰੈਸ ਤੇ ਪਥਰਾਅ ਦੀ ਦੂਜੀ ਘਟਨਾ ਨੂੰ ਲੈ ਕੇ ਬੰਗਾਲ ਭਾਜਪਾ ਦੇ ਪਰਧਾਨ ਸਕਾਂਤਾ ਮਜੂਮਦਾਰ ਅਤੇ 10 ਪੱਤਰਕਾਰਾਂ ਖਿਲਾਫ ਸੂਬੇ ਨੂੰ ਬਦਨਾਮ ਕਰਨ ਲਈ ੱਫ.ਆਈ.ਆਰ. ਦਰਜ ਕੀਤੀ ਹੈ। ਇੱਕ ਪਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਅਸਲ ਵਿੱਚ ਬਿਹਾਰ ਵਿੱਚ ਵਾਪਰੀ, ਜਦੋਂ 3 ਜਨਵਰੀ ਨੂੰ ਹਾਵੜਾ-ਨਿਊ ਜਲਪਾਈਗੜੀ ਸੈਮੀ-ਹਾਈ-ਸਪੀਡ ਟਰੇਨ ਉਸ ਰਾਜ ਵਿੱਚੋਂ ਲੰਘ ਰਹੀ ਸੀ, ਜਦੋਂਕਿ ਮੀਡੀਆ ਦੇ ਕਈ ਲੋਕਾਂ ਨੇ ਕਿਹਾ ਸੀ ਕਿ ਇਹ ਘਟਨਾ ਬੰਗਾਲ ਵਿੱਚ ਹੋਈ ਹੈ। ਇਸ ਨਾਲ ਬੰਗਾਲ ਦੇ ਵੱਕਾਰ ਨੂੰ ਠੇਸ ਪਹੰਚੀ ਹੈ। ਇਸ ਲਈ ਉਨਹਾਂ ਖ਼ਿਲਾਫ਼ ਸੂਚਨਾ ਤਕਨਾਲੋਜੀ ਕਟ ਦੀਆਂ ਵਿਸ਼ੇਸ਼ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਬੰਗਾਲ ਦੀ ਮੱਖ ਮੰਤਰੀ ਮਮਤਾ ਬੈਨਰਜੀ ਨੇ ਪਹਿਲਾਂ ਕਿਹਾ ਸੀ ਕਿ ਰਾਜ ਵਿੱਚ ਵਾਪਰੀ ਘਟਨਾ ਬਾਰੇ “ਫਰਜ਼ੀ ਖ਼ਬਰਾਂ ਫੈਲਾਉਣ ਵਾਲਿਆਂ ਵਿਰੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਜੂਮਦਾਰ ਨੇ ਇੱਕ ਟਵੀਟ ਵਿੱਚ ਦਾਅਵਾ ਕੀਤਾ ਸੀ ਕਿ ਇਹ ਘਟਨਾ ਦਾਰਜੀਲਿੰਗ ਜ਼ਿਲਹੇ ਦੇ ਨੇੜੇ ਫਾਂਸੀਦੇਵਾ ਵਿੱਚ ਵਾਪਰੀ। ਟੈਲੀਵਿਜ਼ਨ ਚੈਨਲਾਂ ਅਤੇ ਡਿਜੀਟਲ ਮੀਡੀਆ ਦੇ 10 ਪੱਤਰਕਾਰਾਂ ਨੇ ਦੱਸਿਆ ਸੀ ਕਿ ਇਹ ਘਟਨਾ ਬੰਗਾਲ ਵਿੱਚ ਵਾਪਰੀ ਹੈ।
ਜ਼ਿਕਰਯੋਗ ਹੈ ਕਿ 3 ਜਨਵਰੀ ਨੂੰ ਲਗਾਤਾਰ ਦੂਜੇ ਦਿਨ ਹਾਵੜਾ-ਨਿਊ ਜਲਪਾਈਗੜੀ ਵੰਦੇ ਭਾਰਤ ਕਸਪਰੈੱਸ ਤੇ ਪਥਰਾਅ ਕੀਤਾ ਗਿਆ ਸੀ। ਪੂਰਬੀ ਰੇਲਵੇ ਨੇ ਬਾਅਦ ਚ ਕਿਹਾ ਕਿ ਵੀਡੀਓ ਫਟੇਜ ਨੂੰ ਸਕੈਨ ਕਰਨ ਤੋਂ ਬਾਅਦ ਪਤਾ ਲੱਗਾ ਕਿ ਰੇਲ ਗੱਡੀ ਤੇ ਪਥਰਾਅ ਦੀ ਘਟਨਾ 2 ਜਨਵਰੀ ਨੂੰ ਮਾਲਦਾ ਜ਼ਿਲੇ ਚ ਅਤੇ ਅਗਲੇ ਦਿਨ ਬਿਹਾਰ ਦੇ ਕਿਸ਼ਨਗੰਜ ਜ਼ਿਲੇ ਚ ਹੋਈ ਸੀ।




