ਅੰਮਰਿਤਸਰ ਚ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਤੇ ਇਕ ਮਹਿਲਾ ਸ਼ਰਧਾਲੂ ਦਾ ਮੋਬਾਈਲ ਡਿੱਗ ਗਿਆ ਪਰ ਰਮਾਲ ਵੇਚ ਕੇ ਪਰਿਵਾਰ ਦਾ ਗਜ਼ਾਰਾ ਚਲਾਉਣ ਵਾਲੇ ਕਲਦੀਪ ਸਿੰਘ ਨੇ ਆਪਣੀ ਇਮਾਨਦਾਰੀ ਵਿਖਾਉਂਦਿਆਂ ਹੋਇਆ ਮਹਿਲਾ ਸ਼ਰਧਾਲੂ ਨੂੰ ਉਸਦਾ ਮੋਬਾਇਲ ਵਾਪਸ ਕਰ ਦਿੱਤਾ। ਜਿਸ ਤੋਂ ਬਾਅਦ ਸੰਗਤਾਂ ਨੇ ਜਿੱਥੇ ਕਲਦੀਪ ਦਾ ਧੰਨਵਾਦ ਕੀਤਾ, ਉੱਥੇ ਹੀ ਵਿਰਾਸਤੀ ਮਾਰਗ ਤੇ ਪਿਛਲੀਆਂ ਘਟਨਾਵਾਂ ਨੂੰ ਭੱਲਣ ਲਈ ਵੀ ਕਿਹਾ | ਕਲਦੀਪ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਉਹ ਹੈਰੀਟੇਜ ਰੋਡ ਤੇ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਰਮਾਲ ਵੇਚ ਰਿਹਾ ਸੀ। ਫਿਰ ਉਸਨੂੰ ਇੱਕ ਂਡਰੌਇਡ ਫੋਨ ਉਲਟਾ ਪਿਆ ਮਿਲਿਆ। ਉਸਨੇ ਉਸਨੂੰ ਚੱਕ ਲਿਆ। ਇਸ ਤੇ ਲੌਕ ਲੱਗਾ ਹੋਇਆ ਸੀ। ਜਿਸ ਕਾਰਨ ਉਹ ਇਸ ਨੂੰ ਖੋਲਹ ਨਹੀਂ ਸਕਿਆ। ਇਸ ਤੋਂ ਪਹਿਲਾਂ ਕਿ ਇਹ ਫੋਨ ਗਲਤ ਹੱਥਾਂ ਵਿੱਚ ਜਾਂਦਾ, ਉਸਨੇ ਇਸਨੂੰ ਆਪਣੇ ਕੋਲ ਰੱਖਿਆ ਅਤੇ ਕਾਲ ਦੀ ਉਡੀਕ ਕੀਤੀ। ਕ ਮਿੰਟਾਂ ਬਾਅਦ ਹੀ ਕਲਦੀਪ ਨੂੰ ਉਸ ਦੇ ਮੋਬਾਈਲ ਤੇ ਕਾਲ ਆਈ। ਇਹ ਫੋਨ ਮਹਿਲਾ ਸ਼ਰਧਾਲੂ ਦਾ ਸੀ। ਮਹਿਲਾ ਦੇ ਪਰਸ ਵਿੱਚੋਂ ਫੋਨ ਡਿੱਗ ਪਿਆ, ਪਰ ਉਸ ਨੂੰ ਪਤਾ ਨਹੀਂ ਲੱਗਾ। ਔਰਤ ਆਪਣਾ ਮੋਬਾਈਲ ਫੋਨ ਲੈ ਕੇ ਬਹਤ ਖਸ਼ ਹੋਈ। ਉਸ ਨੇ ਕਿਹਾ ਕਿ ਪੰਜਾਬੀ ਲੋਕ ਬਹਤ ਇਮਾਨਦਾਰ ਹੰਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਜਿਹੀਆਂ ਦੋ ਘਟਨਾਵਾਂ ਵਾਪਰੀਆਂ ਸਨ, ਜਿਸ ਕਾਰਨ ਅੰਮਰਿਤਸਰ ਦਾ ਅਕਸ ਖਰਾਬ ਹੋਇਆ ਸੀ। ਇੱਕ ਬਲਾਗਰ ਵੱਲੋਂ ਬਣਾਈ ਗਈ ਵੀਡੀਓ ਸੀ, ਜਿਸ ਵਿੱਚ ਇੱਕ ਨੌਜਵਾਨ ਉਸਨੂੰ ਲੜਕੀਆਂ ਦੀ ਸਪਲਾਈ ਕਰ ਰਿਹਾ ਸੀ ਅਤੇ ਦੂਜਾ ਇੱਕ ਸ਼ਰਧਾਲੂ ਵਿਰਾਸਤੀ ਸੜਕ ਤੇ ਨਸ਼ੇ ਦੀ ਹਾਲਤ ਵਿਚ ਸੀ ਜਿਸ ਦੀ ਵੀਡੀਓ ਵੀ ਵਾਇਰਲ ਹੋਈ ਸੀ।