ਕੈਲੀਫੋਰਨੀਆ ਚ ਗੋਲੀਬਾਰੀ ਦੌਰਾਨ ਛੇ ਮਹੀਨੇ ਦੇ ਬੱਚੇ ਤੇ ਮਾਂ ਸਣੇ 6 ਲੋਕਾਂ ਦੀ ਮੌ.ਤ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ ਹੈ। ਜਿੱਥੇ ਫਾਇਰਿੰਗ ਵਿੱਚ ਇੱਕ ਬੱਚੇ ਸਣੇ 6 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਸੋਮਵਾਰ ਸਵੇਰ ਦੀ ਹੈ। ਗੋਲੀਬਾਰੀ ਦੀ ਘਟਨਾ ਦੇ ਬਾਅਦ ਪਲਿਸ ਦੋਸ਼ੀਆਂ ਦੀ ਭਾਲ ਵਿੱਚ ਜੱਟ ਗਈ ਹੈ। ਰਿਪੋਰਤਨਾ ਮਤਾਬਕ ਗੋਲੀਬਾਰੀ ਦੀ ਘਟਨਾ ਮੱਧ ਕੈਲੀਫੋਰਨੀਆ ਵਿੱਚ ਵਾਪਰੀ ਹੈ।
ਇਸ ਸਬੰਧੀ ਤਲਾਰੇ ਕਾਊਂਟੀ ਦੇ ਸ਼ੈਰਿਫ ਮਾਈਕ ਬੌਡਰੈਕਸ ਨੇ ਸੋਮਵਾਰ ਨੂੰ ਦੱਸਿਆ ਕਿ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਗੋਸ਼ੇਨ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਗੋਲੀਬਾਰੀ ਸੋਮਵਾਰ ਤੜਕੇ ਮੱਧ ਕੈਲੀਫੋਰਨੀਆ ਦੇ ਇੱਕ ਘਰ ਵਿਚ ਹੋਈ ਅਤੇ ਅਧਿਕਾਰੀ ਘੱਟੋ-ਘੱਟ ਦੋ ਸ਼ੱਕੀਆਂ ਦੀ ਭਾਲ ਕਰ ਰਹੇ ਹਨ। ਸ਼ੈਰਿਫ ਨੇ ਕਿਹਾ ਕਿ ਕੱਲ ਛੇ ਪੀੜਤ ਹਨ। ਇਸ ਦੀ ਇੱਕ ਵੀਡੀਓ ਤਲਾਰੇ ਕਾਉਂਟੀ ਸ਼ੈਰਿਫ ਆਫਿਸ ਦੇ ਫੇਸਬੱਕ ਪੇਜ ਤੇ ਪੋਸਟ ਕੀਤੀ ਗਈ ਸੀ । ਉਨਹਾਂ ਦੱਸਿਆ ਕਿ ਮਰਨ ਵਾਲਿਆਂ ਵਿੱਚ ਇੱਕ 17 ਸਾਲਾ ਮਾਂ ਅਤੇ ਉਸ ਦਾ ਛੇ ਮਹੀਨੇ ਦਾ ਬੱਚਾ ਵੀ ਸ਼ਾਮਿਲ ਹੈ।
ਸ਼ੈਰਿਫ ਨੇ ਕਿਹਾ ਕਿ ਜਾਂਚਕਰਤਾਵਾਂ ਵੱਲੋਂ ਘੱਟੋ-ਘੱਟ ਦੋ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਇਸ ਮਾਮਲੇ ਵਿੱਚ ਕਿਸੇ ਗਿਰੋਹ ਦਾ ਹੱਥ ਹੈ। ਇਸਦੇ ਨਾਲ ਹੀ ਉਨਹਾਂ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਇਹ ਟਾਰਗੇਟ ਕਿਲਿੰਗ ਹੈ। ਪਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਵੀ ਸ਼ਰੂ ਕਰ ਦਿੱਤੀ ਗਈ ਹੈ। ਘਟਨਾ ਵਾਲੀ ਥਾਂ ਦੇ ਆਲੇ ਦਆਲੇ ਦੇ CCTV ਫਟੇਜ ਖੰਗਾਲੀ ਜਾ ਰਹੀਆਂ ਹਨ, ਜਿਸ ਤੋਂ ਪਤਾ ਲੱਗ ਸਕੇ ਕਿ ਇਹ ਗੋਲੀਬਾਰੀ ਕਿਵੇਂ ਚਲੀ । ਇਸਦੇ ਨਾਲ ਹੀ ਗਆਂਢ ਦੇ ਰਹਿਣ ਵਾਲੇ ਲੋਕਾਂ ਤੋਂ ਪੱਛਗਿੱਛ ਕੀਤੀ ਜਾ ਰਹੀ ਹੈ। ਦੋਨੋ ਦੋਸ਼ੀ ਸ਼ਾਰਪ ਸ਼ੂਟਰ ਦੱਸਿਆ ਜਾ ਰਹੇ ਹਨ। ਪਲਿਸ ਨੇ ਕਿਹਾ ਕਿ ਫਿਲਹਾਲ ਇਸ ਬਾਰੇ ਬਹਤ ਜ਼ਿਆਦਾ ਕ ਕਹਿਣਾ ਮਸ਼ਕਿਲ ਹੈ, ਪਰ ਮਾਮਲੇ ਦੀ ਜਾਂਚ ਜਾਰੀ ਹੈ।




