ਪੰਜਾਬ ਦੇ ਪਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਸਰੀ ਅਮਨ ਅਰੋੜਾ ਨੇ ਅੱਜ ਇੱਥੇ ਸਰਹਿੰਦ ਰੋਡ ਤੇ ਸਥਿਤ ਸਰਕਾਰੀ ਪਰਿੰਟਿੰਗ ਪਰੈੱਸ ਦਾ ਅਚਨਚੇਤ ਦੌਰਾ ਕਰਕੇ ਇਸ ਦੀ ਕਾਰਜਪਰਣਾਲੀ ਦਾ ਨਿਰੀਖਣ ਕੀਤਾ। ਉਨਹਾਂ ਨੇ ਪਰਿੰਟਿੰਗ ਪਰੈੱਸ ਦੀ ਜਿਲਦਸਾਜ਼ੀ ਅਤੇ ਮਸ਼ੀਨ ਭਾਗ ਦਾ ਜਾਇਜ਼ਾ ਲਿਆ ਅਤੇ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨਹਾਂ ਦੀਆਂ ਮਸ਼ਕਿਲਾਂ ਜਾਣੀਆਂ। ਅਮਨ ਅਰੋੜਾ, ਜਿਨਹਾਂ ਕੋਲ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੀ ਹਨ, ਨੇ ਬੀਤੇ ਦਿਨੀਂ ਹੀ ਪਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਦੇ ਮੰਤਰੀ ਵਜੋਂ ਵੀ ਅਹਦਾ ਸੰਭਾਲਿਆ ਹੈ। ਅਮਨ ਅਰੋੜਾ ਨੇ ਕੰਟਰੋਲਰ ਪਨੀਤ ਗੋਇਲ, ਵਧੀਕ ਕੰਟਰੋਲਰ ਆਨੰਦ ਸਾਗਰ ਸ਼ਰਮਾ ਨਾਲ ਇੱਥੇ ਸਰਕਾਰੀ ਪਰਿੰਟਿੰਗ ਪਰੈੱਸ ਦੀ ਕਾਰਜਪਰਣਾਲੀ ਦਾ ਜਾਇਜ਼ਾ ਲਿਆ ਅਤੇ ਉਨਹਾਂ ਨੇ ਮੌਜੂਦਾ ਸਮੇਂ ਦੀ ਮੰਗ ਮਤਾਬਕ ਪਰਿੰਟਿੰਗ ਪਰਣਾਲੀ ਨੂੰ ਆਧਨਿਕ ਤਕਨੀਕਾਂ ਅਪਣਾ ਕੇ ਡਿਜ਼ੀਟਲ ਤਰੀਕੇ ਨਾਲ ਅਪਗਰੇਡ ਕਰਨ ਤੇ ਜ਼ੋਰ ਦਿੱਤਾ। ਅਮਨ ਅਰੋੜਾ ਨੇ ਕਿਹਾ ਕਿ ਮੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਸਾਰੇ ਵਿਭਾਗਾਂ ਲਈ ਸਟੇਸ਼ਨਰੀ ਤੇ ਛਪਾਈ ਨਾਲ ਸਬੰਧਤ ਕੰਮ ਇਸ ਵਿਭਾਗ ਜਰੀ ਕਰਵਾਉਣ ਲਈ ਵਚਨਬੱਧ ਹੈ ਤਾਂ ਕਿ ਸਰਕਾਰੀ ਪਰਿੰਟਿੰਗ ਪਰੈੱਸ ਕੋਲ ਮੌਜੂਦ ਮਸ਼ੀਨਰੀ ਅਤੇ ਮਨੱਖੀ ਸ਼ਕਤੀ ਦੀ ਸਦਵਰਤੋਂ ਕੀਤੀ ਜਾ ਸਕੇ। ਇਸ ਦੌਰਾਨ ਸਰੀ ਅਮਨ ਅਰੋੜਾ ਨੇ ਪਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਸਮੇਤ ਪਟਿਆਲਾ ਵਿਕਾਸ ਅਥਾਰਟੀ ਦੇ ਮੱਖ ਪਰਸ਼ਾਸਕ ਸਰੀ ਗੌਤਮ ਜੈਨ ਅਤੇ ਹੋਰ ਅਧਿਕਾਰੀਆਂ ਨਾਲ ਇੱਕ ਸਾਂੀ ਬੈਠਕ ਕਰਕੇ ਦੋਵਾਂ ਵਿਭਾਗਾਂ ਦੀ ਕਾਰਗਜ਼ਾਰੀ ਦੀ ਵੀ ਸਮੀਖਿਆ ਕੀਤੀ। ਇਸ ਤੋਂ ਬਾਅਦ ਉਨਹਾਂ ਨੇ ਸਰਕਾਰੀ ਪਰੈੱਸ ਕਲੋਨੀ ਦਾ ਵੀ ਦੌਰਾ ਕੀਤਾ।