ਮਹਾਰਾਸ਼ਟਰ ਚ ਭਿਆਨਕ ਟਰੱਕ ਅਤੇ ਕਾਰ ਦੀ ਟੱਕਰ ਕਾਰਨ ਨੌਂ ਵਿਅਕਤੀਆਂ ਦੀ ਹੋਈ ਮੌਤ

ਮਹਾਰਾਸ਼ਟਰ ਦੇ ਰਾਗੜਹ ਵਿਖੇ ਅੱਜ ਵੀਰਵਾਰ ਸਵੇਰੇ ਹੀ ਇੱਕ ਭਿਆਨਕ ਹਾਦਸਾ ਵਾਪਰ ਗਿਆ। ਦੱਸਿਆ ਗਿਆ ਹੈ ਕਿ ਇੱਥੇ ਇੱਕ ਟਰੱਕ ਅਤੇ ਕਾਰ ਦੀ ਟੱਕਰ ਹੋ ਗਈ, ਜਿਸ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ।ਪਲਸ ਮਤਾਬਕ ਇਹ ਹਾਦਸਾ ਮੰਬਈ ਤੋਂ 130 ਕਿਲੋਮੀਟਰ ਦੂਰ ਰਾਗੜਹ ਦੇ ਰੇਪੋਲੀ ਪਿੰਡ ਚ ਸਵੇਰੇ 4.45 ਵਜੇ ਵਾਪਰਿਆ। ਹਾਦਸੇ ਵਿੱਚ ਮਾਰੇ ਗ ਸਾਰੇ ਲੋਕ ਰਿਸ਼ਤੇਦਾਰ ਸਨ ਅਤੇ ਰਤਨਾਗਿਰੀ ਦੇ ਗਹਾਗਰ ਜਾ ਰਹੇ ਸਨ। ਉਸੇ ਸਮੇਂ ਸਾਹਮਣੇ ਤੋਂ ਆ ਰਿਹਾ ਟਰੱਕ ਮੰਬਈ ਜਾ ਰਿਹਾ ਸੀ।ਮਰਨ ਵਾਲਿਆਂ ਵਿੱਚ ਇੱਕ ਛੋਟੀ ਬੱਚੀ, ਤਿੰਨ ਔਰਤਾਂ ਅਤੇ ਪੰਜ ਪਰਸ਼ ਸ਼ਾਮਲ ਹਨ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪਲਿਸ ਨੇ ਬਚਾਅ ਮਹਿੰਮ ਚਲਾਈ ਅਤੇ ਚਾਰ ਸਾਲ ਦੀ ਇੱਕ ਜ਼ਖਮੀ ਬੱਚੀ ਨੂੰ ਮਾਂਗਾਂਵ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।




