ਆਸਟਰੇਲੀਆ ਓਪਨ ਟੈਨਿਸ ਚ Sania Mirza ਨੂੰ ਮਹਿਲਾ ਡਬਲਜ਼ ਚ ਮਿਲੀ ਹਾਰ

ਸਾਨੀਆ ਮਿਰਜ਼ਾ ਅਤੇ ਉਸ ਦੀ ਕਜ਼ਾਕਿਸਤਾਨ ਦੀ ਜੋੜੀਦਾਰ ਅੰਨਾ ਡੈਨੀਲਿਨਾ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ਚ ਹਾਰ ਕੇ ਬਾਹਰ ਹੋ ਗਈਆਂ ਹਨ ਜਿਸ ਨਾਲ ਭਾਰਤੀ ਖਿਡਾਰਨ ਦਾ ਗਰੈਂਡ ਸਲੈਮ ਮਕਾਬਲਿਆਂ ਚ ਮਹਿਲਾ ਡਬਲਜ਼ ਚ ਕਰੀਅਰ ਦਾ ਵੀ ਅੰਤ ਹੋ ਗਿਆ। ਸਾਨੀਆ ਅਤੇ ਡੇਨੀਲਿਨਾ ਦੀ ਅੱਠਵਾਂ ਦਰਜਾ ਪਰਾਪਤ ਜੋੜੀ ਨੂੰ ਦੋ ਘੰਟੇ ਤੋਂ ਵੱਧ ਚੱਲੇ ਮੈਚ ਵਿੱਚ ਬੈਲਜੀਅਮ ਦੀ ਲੀਸਨ ਵਾਨ ਉਈਤਵੈਂਕ ਅਤੇ ਯੂਕਰੇਨ ਦੀ ਨਹੇਲਿਨਾ ਕਲਿਨੀਨਾ ਤੋਂ 4-6, 6-4, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ੱਨ ਸ਼ਰੀਰਾਮ ਬਾਲਾਜੀ ਅਤੇ ਜੀਵਨ ਨੇਦਨਚੇਿਆਨ ਦੀ ਭਾਰਤੀ ਪਰਸ਼ ਡਬਲਜ਼ ਜੋੜੀ ਵੀ ਜੇਰੇਮੀ ਚਾਰਡੀ ਅਤੇ ਫੈਬਰਿਸ ਮਾਰਟਿਨ ਦੀ ਫਰਾਂਸੀਸੀ ਜੋੜੀ ਤੋਂ ਦੂਜੇ ਦੌਰ ਵਿੱਚ ਹਾਰ ਗਈ। ਬਾਲਾਜੀ ਅਤੇ ਜੀਵਨ ਦੀ ਜੋੜੀ, ਜੋ ਕਿ ਟੂਰਨਾਮੈਂਟ ਵਿੱਚ ਬਦਲਵੇਂ ਰੂਪ ਵਿੱਚ ਦਾਖਲ ਹੋਈ ਸੀ, ਨੂੰ 4-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਪਰਸ਼ ਡਬਲਜ਼ ਵਿੱਚ ਵੀ ਭਾਰਤ ਦੀ ਚਣੌਤੀ ਖਤਮ ਹੋ ਗਈ।
ਪਹਿਲਾ ਸੈੱਟ ਗਆਉਣ ਤੋਂ ਬਾਅਦ ਸਾਨੀਆ ਅਤੇ ਡੈਨਿਲਿਨਾ ਦੀ ਜੋੜੀ ਦੂਜੇ ਸੈੱਟ ਚ ਵੀ ਇਕ ਸਮੇਂ ਤੇ 0-3 ਨਾਲ ਪਛੜ ਰਹੀ ਸੀ ਪਰ ਫਿਰ ਸ਼ਾਨਦਾਰ ਵਾਪਸੀ ਕਰਕੇ ਲਗਾਤਾਰ ਤਿੰਨ ਗੇਮਾਂ ਜਿੱਤੀਆਂ। ਉਨਹਾਂ ਨੇ ਮੈਚ ਨੂੰ ਫੈਸਲਾਕੰਨ ਗੇਮ ਤੱਕ ਲੈ ਲਿਆ ਪਰ ਫਿਰ ਆਪਣੀ ਲੈਅ ਗਆ ਦਿੱਤੀ। ਸਾਨੀਆ ਹਾਲਾਂਕਿ ਮਿਕਸਡ ਡਬਲਜ਼ ਵਿੱਚ ਚਣੌਤੀਪੂਰਨ ਬਣੀ ਹੋਈ ਹੈ ਜਿੱਥੇ ਉਸਨੇ ਹਮਵਤਨ ਰੋਹਨ ਬੋਪੰਨਾ ਨਾਲ ਸਾਂੇਦਾਰੀ ਕੀਤੀ ਹੈ।




