Mahindra ਨਿਲਾਮੀ ਰਾਹੀਂ ਵੇਚ ਰਹੀ ਹੈ XUV 400, ਆਨੰਦ ਮਹਿੰਦਰਾ ਦੇਣਗੇ ਕਾਰ ਦੀ ਚਾਬੀ

ਦੇਸ਼ ਅੰਦਰ ਇਲੈਕਟਰਿਕ ਕਾਰਾਂ ਦਾ ਰਾਨ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਵਿੱਚ ਸਾਰੀਆਂ ਕੰਪਨੀਆਂ ਆਪਣੇ ਮਾਡਲ ਲਾਂਚ ਕਰ ਰਹੀਆਂ ਹਨ ਤਾਂ ਜੋ ਵੱਧ ਤੋਂ ਵੱਧ ਗਾਹਕਾਂ ਨੂੰ ਆਪਣੇ ਵੱਲ ਖਿਚਿਆ ਜਾ ਸਕੇ। ਹਾਲਾਂਕਿ, ਇਸ ਸਮੇਂ ਭਾਰਤ ਵਿੱਚ ਸਭ ਤੋਂ ਅੱਗੇ ਟਾਟਾ ਦੀ Nexon EV ਹੈ। ਕਈ ਹੋਰ ਕੰਪਨੀਆਂ ਹਣ ਭਾਰਤੀ ਬਾਜ਼ਾਰ ਚ ਇਲੈਕਟਰਿਕ ਕਾਰਾਂ ਲਾਂਚ ਕਰ ਰਹੀਆਂ ਹਨ। ਮਹਿੰਦਰਾ ਨੇ ਵੀ ਇਲੈਕਟਰਿਕ ਬਾਜ਼ਾਰ ਚ ਆਪਣੇ ਪੈਰ ਜਮਾਉਣ ਦੀ ਤਿਆਰੀ ਕਰ ਲਈ ਹੈ। ਇਸ ਲਈ ਕੰਪਨੀ ਇਸ ਸੈਗਮੈਂਟ ਚ ਮਾਡਲਾਂ ਦੀ ਨਵੀਂ ਰੇਂਜ ਲਿਆਉਣ ਲਈ ਪੂਰੀ ਤਰਹਾਂ ਤਿਆਰ ਹੈ। XUV 400 ਨੂੰ ਲਾਂਚ ਹੋਣ ਤੋਂ ਪਹਿਲਾਂ ਹੀ ਕਾਫੀ ਬਜ਼ ਅਤੇ ਪਬਲੀਸਿਟੀ ਮਿਲੀ ਹੈ।
ਮਹਿੰਦਰਾ ਆਪਣੀ XUV400 e-SUV ਨੂੰ ਔਨਲਾਈਨ ਨਿਲਾਮੀ ਰਾਹੀ ਵੇਚ ਰਹੀ ਹੈ, ਜੋ ਵੱਧ ਤੋਂ ਵੱਧ ਬੋਲੀ ਲਗਾਗਾ ਉਸਨੂੰ ਇਹ ਕਾਰ ਦਿੱਤੀ ਜਾਵੇਗੀ। ਇਸ ਨਿਲਾਮੀ ਦੀ ਖਾਸ ਗੱਲ ਇਹ ਹੈ ਕਿ ਜੋ ਵੀ ਇਸਨੂੰ ਜਿੱਤੇਗਾ ਭਾਵ ਸਭ ਤੋਂ ਵੱਧ ਬੋਲੀ ਲਗਾਗਾ ਉਸਨੂੰ SUV ਦੀ ਚਾਬੀ ਮਹਿੰਦਰਾ ਂਡ ਮਹਿੰਦਰਾ ਦੇ ਚੇਅਰਮੈਨ ਆਪ ਚਾਬੀ ਦੇਣਗੇ। ਇਸ ਤਰਹਾਂ ਕਾਰ ਖਰੀਦਣ ਦੇ ਨਾਲ ਨਾਲ ਆਨੰਦ ਮਹਿੰਦਰਾ ਨੂੰ ਮਿਲਣ ਦਾ ਵੀ ਮੌਕਾ ਮਿਲੇਗਾ।
ਕੰਪਨੀ ਦਾ ਕਹਿਣਾ ਹੈ ਕਿ ਉਹ ਇਲੈਕਟਰਿਕ ਵਾਹਨਾਂ ਨੂੰ ਪਰੋਮੋਟ ਕਰਨ ਲਈ ਅਤੇ ਸਸਟੇਨੇਬਿਲਟੀ ਸਾਫ਼ ਊਰਜਾ, ਸਾਫ਼ ਹਵਾ, ਹਰੇ ਵਾਤਾਵਰਨ ਅਤੇ ਹਰੀ ਗਤੀਸ਼ੀਲਤਾ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਲਈ ਅਜਿਹਾ ਕਰ ਰਹੀ ਹੈ। ਜੇਕਰ ਤਸੀਂ ਇਸ ਨਿਲਾਮੀ ਵਿੱਚ ਹਿੱਸਾ ਲੈਣਾ ਚਾਹੰਦੇ ਹੋ ਤਾਂ ਇੱਥੇ ਦੱਸੇ ਗ ਕਦਮਾਂ ਦੀ ਪਾਲਣਾ ਕਰੋ।




