2021 ਰੈਜ਼ੀਡੈਂਟ ਵੀਜ਼ਾ ਸ਼ਰੇਣੀ ਤਹਿਤ ਮੌਜੂਦਾ ਅੰਕੜਿਆਂ ਅਨਸਾਰ ਇਮੀਗਰੇਸ਼ਨ ਵਿਭਾਗ ਕੱਲ 106,094 ਵੀਜ਼ਾ ਅਰਜ਼ੀਆਂ ਉਤੇ ਕੰਮ ਕਰ ਰਿਹਾ ਹੈ। ਦੋਹਾਂ ਗੇੜਾਂ ਦੀਆਂ ਅਰਜ਼ੀਆਂ 31 ਜਲਾਈ 2022 ਤੱਕ ਲਈਆਂ ਗਈਆਂ ਸਨ। ਅੱਜ ਕੱਲਹ ਕਿੰਨੀਆਂ ਕ ਹੋਰ ਅਰਜ਼ੀਆਂ ਉਤੇ ਪੱਕੀ ਮੋਹਰ ਲੱਗ ਚੱਕੀ ਹੈ, ਕੋਈ ਪਤਾ ਨਹੀਂ ਲੱਗ ਰਿਹਾ ਕਿਉਂਕਿ ਇਮੀਗਰੇਸ਼ਨ ਨੇ ਜੋ ਆਖਰੀ ਅੰਕੜੇ ਨਸ਼ਰ ਕੀਤੇ ਹੋ ਹਨ, ਇਹ 21 ਦਸੰਬਰ 2022 ਤੱਕ ਦੇ ਹੀ ਹਨ ਅਤੇ ਲਗਪਗ ਸਵਾ ਮਹੀਨਾ ਹੋ ਗਿਆ ਹੈ ਕੋਈ ਅੱਪਡੇਟ ਨਹੀਂ ਆ ਰਹੀ। ਇਮੀਗਰੇਸ਼ਨੇ ਨੂੰ ਭੇਜੀ ਮੇਰੀ ਇਕ ਈਮੇਲ ਦੇ ਵਿਚ ਉਨਹਾਂ ਕਿਹਾ ਹੈ ਕਿ ਆਉਂਦੇ ਕ ਹਫਤਿਆਂ ਦੇ ਵਿਚ ਉਹ ਅੱਪਡੇਟ ਕਰਨਗੇ। ਪਰਾਣੇ ਅੰਕੜਿਆਂ ਉਤੇ ਨਿਗਹਾ ਮਾਰੀ ਜਾਵੇ ਤਾਂ 21 ਦਸੰਬਰ ਤੱਕ 72,364 ਅਰਜ਼ੀਆਂ ਮੰਜ਼ੂਰ ਹੋਈਆਂ ਸਨ ਜਿਨਹਾਂ ਵਿਚ 131,224 ਲੋਕ ਸ਼ਾਮਿਲ ਸਨ। 82,909 ਲੋਕ ਅਜੇ ਆਪਣੀ ਵਾਰੀ ਦੀ ਉਡੀਕ ਵਿਚ ਹਨ। 33,500 ਅਰਜ਼ੀਆਂ ਉਤੇ ਅਜੇ ਵਿਚਾਰ ਹੋਣਾ ਬਾਕੀ ਹੈ। ਕੱਲ ਅਰਜ਼ੀਆਂ ਦੇ ਵਿਚ ਪੱਕੇ ਹੋਣ ਵਾਲੇ ਲੋਕਾਂ ਦੀ ਗਿਣਤੀ 214,356 ਹੈ ਅਤੇ ਅਜੇ 223 ਅਰਜ਼ੀਆਂ ਹੀ ਅਯੋਗ ਪਾਈਆਂ ਗਈਆਂ ਹਨ। ਭਾਰਤੀ ਲੋਕਾਂ ਦੀਆਂ ਅਰਜ਼ੀਆਂ ਦਾ ਵੇਰਵਾ: ਕੱਲ ਅਰਜ਼ੀਆਂ ਦੇ ਵਿਚੋਂ 51.84 ਅਰਜ਼ੀਆਂ ਭਾਰਤੀ ਮੂਲ ਦੇ ਲੋਕਾਂ ਦੀਆਂ ਪਰਗਟ ਹੋ ਰਹੀਆਂ ਹਨ। ਇਸ ਸਬੰਧੀ ਪੱਛੇ ਗ ਇਕ ਪਰਸ਼ਨ ਦੇ ਉਤਰ ਵਿਚ ਉਨਹਾਂ ਮੈਨੂੰ ਸਪਸ਼ਟ ਕੀਤਾ ਹੈ ਕਿ 17 ਜਨਵਰੀ 2023 ਤੱਕ ਭਾਰਤੀ ਮੂਲ ਦੇ ਲੋਕਾਂ ਦੀਆਂ 39,000 ਅਰਜ਼ੀਆਂ ਉਤੇ ਰੈਜ਼ੀਡੈਂਟ ਵੀਜ਼ੇ ਵਾਲੀ ਮੋਹਰ ਲਾ ਦਿੱਤੀ ਗਈ ਹੈ। ਕੱਲਹ ਅਰਜ਼ੀਆਂ ਦੀ ਗਿਣਤੀ 55,000 ਹੈ ਅਤੇ ਬਾਕੀ 15 ਤੋਂ 16 ਹਜ਼ਾਰ ਅਰਜ਼ੀਆਂ ਉਤੇ ਇਸ ਵੇਲੇ ਕਾਰਵਾਈ ਚੱਲ ਰਹੀ ਹੈ। ਇਮੀਗਰੇਸ਼ਨ ਦਾ ਵਿਭਾਗ ਹੈ ਕਿ ਜੂਨ-2023 ਤੱਕ ਲਗਪਗ ਸਾਰੀਆਂ ਅਰਜ਼ੀਆਂ ਉਤੇ ਫੈਸਲਾ ਸਣਾ ਦੇਣਾ ਹੈ। 7 ਮਾਰਚ 2023 ਨੂੰ ਆ ਰਹੀ ਮਰਦਮ ਸ਼ਮਾਰੀ ਦੇ ਵਿਚ ਇਸ ਵਾਰ ਪੱਕੇ ਭਾਰਤੀ ਲੋਕਾਂ ਦਾ ਕਾਫੀ ਉਛਾਲ ਵੇਖਿਆ ਜਾਵੇਗਾ। ਵੇਖਿਆ ਜਾਵੇ ਤਾਂ ਇਮੀਗਰੇਸ਼ਨ ਬਾਹਲੇ ਬਿਜ਼ੀ ਹਨ। ਸੈਰ ਸਪਾਟੇ ਆਉਣ ਵਾਲਿਆਂ ਦਾ ਵੀ ਕਾਫੀ ਰੱਸ਼ ਹੈ ਅਤੇ ਦੂਜੇ ਪਾਸੇ ਪੱਕੇ ਹੋਣ ਵਾਲਿਆਂ ਦਾ ਵੀ ਉਨਹਾਂ ਦੇ ਸਿਰ ਉਤੇ ਭਾਰ ਹੈ।