ਪੰਜਾਬ ਪੁਲਸ ਨਾਲ ਮੁਕਾਬਲੇ ਚ ਮਾਰੇ ਗਏ ਗੈਂਗਸਟਰ ਤਜਿੰਦਰ ਸਿੰਘ ਉਰਫ ਤੇਜਾ ਦੀ ਮਾਂ ਨੇ ਪੁਲਸ ਤੇ ਉਸ ਦੇ ਪੁੱਤਰ ਨੂੰ ਗੈਂਗਸਟਰ ਬਣਾਉਣ ਦਾ ਦੋਸ਼ ਲਗਾਇਆ ਹੈ। ਤੇਜਾ ਦੀ ਮੌਤ ਦੀ ਸੂਚਨਾ ਮਿਲਦੇ ਹੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੂਜੇ ਪਾਸੇ ਤੇਜਾ ਦੀ ਮਾਂ ਦਾ ਕਹਿਣਾ ਹੈ ਕਿ ਉਹ ਉਸ ਦਾ ਤੀਜਾ ਪੁੱਤਰ ਸੀ। ਪੰਜਾਬ ਪੁਲਸ ਨਾਲ ਮੁਕਾਬਲੇ ਚ ਮਾਰੇ ਗਏ ਗੈਂਗਸਟਰ ਤਜਿੰਦਰ ਸਿੰਘ ਉਰਫ ਤੇਜਾ ਦੀ ਮਾਂ ਨੇ ਪੁਲਸ ਤੇ ਉਸ ਦੇ ਪੁੱਤਰ ਨੂੰ ਗੈਂਗਸਟਰ ਬਣਾਉਣ ਦਾ ਦੋਸ਼ ਲਗਾਇਆ ਹੈ। ਤੇਜਾ ਦੀ ਮੌਤ ਦੀ ਸੂਚਨਾ ਮਿਲਦੇ ਹੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੂਜੇ ਪਾਸੇ ਤੇਜਾ ਦੀ ਮਾਂ ਦਾ ਕਹਿਣਾ ਹੈ ਕਿ ਉਹ ਉਸ ਦਾ ਤੀਜਾ ਪੁੱਤਰ ਸੀ। ਤੇਜਾ ਦੀ ਮਾਂ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਨੇ ਹੀ ਉਸ ਦੇ ਪੁੱਤਰ ਨੂੰ ਗੈਂਗਸਟਰ ਬਣਾਇਆ ਹੈ। ਜਦੋਂ ਉਹ ਜੇਲ੍ਹ ਵਿਚ ਸੀ ਤਾਂ ਵੀ ਉਸ ਤੇ ਕਈ ਪਰਚੇ ਦਰਜ ਕੀਤੇ ਗਏ ਸਨ। ਪੁਲਸ ਦੇ ਡਰ ਕਾਰਨ ਉਸ ਦੇ ਬੱਚੇ ਉਸ ਨੂੰ ਮਿਲਣ ਲਈ ਵੀ ਘਰ ਨਹੀਂ ਆਏ ਪਰ ਅੱਜ ਪਤਾ ਲੱਗਾ ਕਿ ਉਸ ਦੇ ਲੜਕੇ ਦਾ ਕਤਲ ਕਰ ਦਿੱਤਾ ਗਿਆ ਹੈ। ਉਸ ਨੂੰ ਅਫਸੋਸ ਹੈ ਕਿ ਉਹ ਆਪਣੇ ਬੇਟੇ ਨੂੰ ਆਖਰੀ ਵਾਰ ਵੀ ਨਹੀਂ ਮਿਲ ਸਕੀ। ਮਾਂ ਨੇ ਦੱਸਿਆ ਕਿ ਉਸ ਦਾ ਲੜਕਾ ਪੁਲਿਸ ਦੇ ਡਰ ਕਾਰਨ ਉਸ ਨੂੰ ਮਿਲਣ ਘਰ ਵੀ ਨਹੀਂ ਆਇਆ। ਪਿਛਲੇ ਦਿਨੀਂ ਨਵਾਂਸ਼ਹਿਰ ਦੀ ਪੁਲਿਸ ਨੇ ਆਈ. ਫਿਲਹਾਲ ਉਹ ਜ਼ਮਾਨਤ ਤੇ ਬਾਹਰ ਸੀ। ਉਸ ਤੇ 20 ਤੋਂ ਵੱਧ ਕੇਸ ਪਾਏ ਗਏ ਸਨ ਅਤੇ ਉਹ ਸਾਰੇ ਚੋਂ ਬਰੀ ਹੋ ਗਿਆ ਸੀ। ਉਸ ਤੇ ਸਿਰਫ਼ ਇਕ ਕੇਸ ਹੀ ਰਹਿ ਗਿਆ ਸੀ। ਤੇਜਾ ਨੂੰ ਫਤਿਹਗੜ੍ਹ ਸਾਹਿਬ ਅਧੀਨ ਪੈਂਦੇ ਬੱਸੀ ਪਠਾਣਾ ਵਿਖੇ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਉਸ ਦੇ ਨਾਲ ਦੋ ਸਾਥੀ ਸਨ। ਤੇਜਾ ਸਮੇਤ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ। ਤੀਜੇ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਵੀ ਉੱਥੇ ਮੌਤ ਹੋ ਗਈ। ਪੁਲੀਸ ਨੇ ਮੁਲਜ਼ਮਾਂ ਦੀ ਤਲਾਸ਼ੀ ਦੌਰਾਨ 6 ਪਿਸਤੌਲ ਬਰਾਮਦ ਕੀਤੇ ਹਨ।