ਪੰਜਾਬ ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਕਰਿਕਟਰ ਹਰਭਜਨ ਸਿੰਘ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦੀ ਚਰਚਾ ਤੇਜ਼ ਹੋ ਗਈ ਹੈ। ਕਿਆਸ ਲਾ ਜਾ ਰਹੇ ਹਨ ਕਿ ਲਧਿਆਣਾ ਚ ਕਾਂਗਰਸ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਹਰਭਜਨ ਸਿੰਘ ਤੇ ਦਾਅ ਲਾ ਸਕਦੀ ਹੈ। ਸੂਬਾ ਕਾਂਗਰਸ ਪਰਧਾਨ ਨਵਜੋਤ ਸਿੱਧੂ ਨੇ ਸੰਕੇਤ ਦਿੱਤੇ ਹਨ ਕਿ ਹਰਭਜਨ ਸਿੰਘ ਜਲਦ ਹੀ ਕਾਂਗਰਸ ਪਾਰਟੀ ਚ ਸ਼ਾਮਲ ਹੋ ਸਕਦੇ ਹਨ। ਦਰਅਸਲ ਹਰਭਜਨ ਸਿੰਘ ਦੇ ਕਾਂਗਰਸ ਪਾਰਟੀ ਚ ਸ਼ਾਮਲ ਹੋਣ ਦੀ ਚਰਚਾ ਉਸ ਸਮੇਂ ਤੇਜ਼ ਹੋ ਗਈ ਜਦੋਂ ਬੱਧਵਾਰ ਨੂੰ ਨਵਜੋਤ ਸਿੱਧੂ ਨੇ ਭੱਜੀ ਨਾਲ ਆਪਣੀ ਇਕ ਤਸਵੀਰ ਟਵਿੱਟਰ ਤੇ ਸ਼ੇਅਰ ਕੀਤੀ। ਇਸ ਤੋਂ ਬਾਅਦ ਹੀ ਇਸ ਆਫ ਸਪਿਨਰ ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਸਿੱਧੂ ਨੇ ਟਵੀਟ ਕੀਤਾ, ਸੰਭਾਵਨਾਵਾਂ ਨਾਲ। ਉਭਰਦੇ ਸਟਾਰ ਭੱਜੀ ਨਾਲ ਇੱਕ ਤਸਵੀਰ ਪੋਸਟ ਕੀਤੀ ਗਈ ਹੈ। ਹਰਭਜਨ ਸਿੰਘ ਲਧਿਆਣਾ ਤੋਂ ਵਿਧਾਨ ਸਭਾ ਚੋਣਾਂ ਲਈ ਟਿਕਟ ਮਿਲ ਸਕਦੀ ਹੈ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ਹਰਭਜਨ ਨਾਲ ਸ਼ੇਅਰ ਕੀਤੀ ਤਸਵੀਰ ਸਭ ਕ ਦੱਸਦੀ ਹੈ। ਤਸਵੀਰ ਬਾਰੇ ਪੱਛੇ ਜਾਣ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ, ਮੇਰੀ ਗੱਲ ਸਣੋ, ਇਹ ਤਸਵੀਰ ਸਭ ਕ ਦੱਸਦੀ ਹੈ। ਹਰਭਜਨ ਸਿੰਘ ਦੇ ਆਉਣ ਨਾਲ ਕਾਂਗਰਸ ਹੋਰ ਮਜ਼ਬੂਤ ਹੋਵੇਗੀ ਅੰਗਰੇਜ਼ੀ ਅਖਬਾਰ ਇੰਡੀਅਨ ਕਸਪਰੈਸ ਦੀ ਰਿਪੋਰਟ ਮਤਾਬਕ ਨਵਜੋਤ ਸਿੰਘ ਸਿੱਧੂ ਪਿਛਲੇ ਕਈ ਦਿਨਾਂ ਤੋਂ ਹਰਭਜਨ ਸਿੰਘ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਸਿੱਧੂ ਤੇ ਹਰਭਜਨ ਦੀ ਇਕ ਦੋਸਤ ਰਾਹੀਂ ਮਲਾਕਾਤ ਹੋਈ ਹੈ। ਸਿੱਧੂ ਦੀ ਕੋਸ਼ਿਸ਼ ਹਰਭਜਨ ਸਿੰਘ ਨੂੰ ਪਾਰਟੀ ਚ ਲਿਆ ਕੇ ਦੋਆਬਾ ਖੇਤਰ ਚ ਮਜ਼ਬੂਤੀ ਹਾਸਲ ਕਰਨ ਦੀ ਹੈ। ਪੰਜਾਬ ਵਿਚ ਅਗਲੇ ਸਾਲ ਦੇ ਸ਼ਰੂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਕ ਦਿਨ ਪਹਿਲਾਂ ਹਰਭਜਨ ਸਿੰਘ ਨੇ ਉਨਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਸੀ ਕਿ ਉਹ ਤੇ ਸਾਬਕਾ ਕਰਿਕਟਰ ਯਵਰਾਜ ਸਿੰਘ ਭਾਜਪਾ ਚ ਸ਼ਾਮਲ ਹੋ ਸਕਦੇ ਹਨ। ਹਰਭਜਨ ਸਿੰਘ ਨੇ ਕਿਹਾ ਸੀ ਕਿ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਵਿਚ ਕੋਈ ਸੱਚਾਈ ਨਹੀਂ ਹੈ।