ਲੋਕਾਂ ਦੇ ਧੱਕੇ ਚੜ੍ਹੇ 2 ਚੋਰ, ਕੁੱਟ-ਕੁੱਟ ਕੀਤਾ ਗਿਆ ਬੁਰਾ ਹਾਲ

ਜਲਾਲਾਬਾਦ ਦੀ ਪੁਰਾਣੀ ਸਬਜ਼ੀ ਮੰਡੀ ਚੌਂਕ ਵਿੱਚ ਦੋ ਚੋਰਾਂ ਨੂੰ ਲੋਕਾਂ ਨੇ ਕਾਬੂ ਕਰ ਲਿਆ। ਜਲਾਲਾਬਾਦ ਦੇ ਪੁਰਾਣੀ ਸਬਜ਼ੀ ਮੰਡੀ ਚੌਂਕ ਚ ਇਕ ਲੜਕੀ ਤੋਂ ਪਰਸ ਅਤੇ ਮੋਬਾਈਲ ਖੋਹ ਕੇ ਦੋਵੇਂ ਚੋਰ ਭੱਜ ਰਹੇ ਸਨ। ਦੋਵੇਂ ਚੋਰਾਂ ਨੂੰ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਮੌਕੇ ਤੇ ਹੀ ਕਾਬੂ ਕਰ ਲਿਆ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। aਜਿਸ ਲੜਕੀ ਤੋਂ ਚੋਰ ਮੋਬਾਈਲ ਖੋਹ ਕੇ ਭੱਜੇ, ਉਸੇ ਲੜਕੀ ਨੇ ਬਾਜ਼ਾਰ ਚ ਚੋਰਾਂ ਦੀ ਸ਼ਰੇਆਮ ਕੁੱਟਮਾਰ ਕੀਤੀ। ਵੀਡੀਓ ਵੀ ਵਾਇਰਲ ਹੋ ਗਈ।




