ਅੰਮ੍ਰਿਤਸਰ ਦੇ ਬਟਾਲਾ ਰੋਡ ਸਥਿਤ ਤੋਂ ਮਾਮਲਾ ਸਾਹਮਣੇ ਆਇਆ ਜਿਥੇ ਇਕ ਕਾਰ ਦੀ ਸਾਈਡ ਵੱਜਣ ਕਾਰਨ ਮੋਟਰਸਾਇਕਲ ਸਵਾਰ ਪੁੱਲ ਤੋਂ ਹੇਠਾਂ ਡਿਗ ਜਾਂਦਾ ਹੈ ਅਤੇ ਤੇ ਹੀ ਉਸਦੀ ਮੌਤ ਹੋ ਜਾਂਦੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਹਗੀਰ ਵਿਅਕਤੀ ਨੇ ਦੱਸਿਆ ਕਿ ਮਰਨ ਵਾਲੇ ਵਿਅਕਤੀ ਨੂੰ ਉਹ ਜਾਣਦੇ ਹੈ ਅਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਮੁਲਾਜ਼ਮ ਹੈ ਜੋ ਕਿ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਆਪਣੇ ਘਰ ਜਾ ਰਿਹਾ ਸੀ ਅਤੇ ਓਦੋ ਹੀ BRTS ਪ੍ਰਜੈਕਟ ਦੇ ਪੁੱਲ ਉਪਰ ਦੂਜੇ ਪਾਸੇ ਤੋਂ ਆ ਰਹੀ ਜੰਮੂ-ਕਸ਼ਮੀਰ ਨੰਬਰ ਦੀ ਕਾਰ ਨੇ ਮੋਟਰਸਾਇਕਲ ਨੂੰ ਸਾਈਡ ਮਾਰੀ ਜਿਸ ਕਰਕੇ ਉਹ ਮੋਟਰਸਾਈਕਲ ਦਾ ਸੰਤੁਲਨ ਗਵਾ ਬੈਠੇ ਅਤੇ ਵਿਅਕਤੀ ਪੁਲ ਤੋਂ ਹੇਠਾਂ ਡਿਗ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਦੂਸਰੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਬਟਾਲਾ ਰੋਡ ਤੇ BRTS ਪ੍ਰਜੈਕਟ ਦੇ ਪੁੱਲ ਦੇ ਉਪਰ ਕਾਰ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਹੈ ਜਿਸ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਪੁਲ ਤੋਂ ਹੇਠਾਂ ਡਿੱਗਣ ਨਾਲ ਮੌਤ ਹੋ ਗਈ ਹੈ ਅਤੇ ਇਹ ਇਲਾਕਾ ਮਜੀਠਾ ਰੋਡ ਪੁਲਿਸ ਦੇ ਅਧੀਨ ਹੈ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਫ਼ਿਲਹਾਲ ਕਾਰ ਸਵਾਰ ਵਿਅਕਤੀ ਵੀ ਏਥੇ ਮੌਕੇ ਤੇ ਮੌਜੂਦ ਨਹੀਂ ਹਨ ਅਤੇ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਸਨੂੰ ਵੀ ਏਥੋਂ ਲੈ ਗਏ ਹਨ |