ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 29 ਮਈ ਨੂੰ ਇੱਕ ਸਾਲ ਪੂਰਾ ਹੋ ਚੁੱਕਿਆ ਹੈ। ਇਸ ਦੌਰਾਨ ਲਗਾਤਾਰ ਕਲਾਕਾਰ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਅੱਗ ਦੀ ਤਰ੍ਹਾਂ ਵਾਈਰਲ ਹੋ ਰਹੇ ਹਨ। ਇਸ ਵਿਚਕਾਰ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਪ੍ਰਸ਼ੰਸਕ ਗੁੱਸੇ ਵਿੱਚ ਭੜਕ ਚੁੱਕੇ ਹਨ। ਦਰਅਸਲ, ਹਾਲ ਹੀ ਵਿੱਚ ਸਾਹਮਣੇ ਆਏ ਵੀਡੀਓ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਲੋਗੋ ਸੁਪਾਰੀ ਦੇ ਪੈਕੇਟ ਉੱਪਰ ਦੇਖਿਆ ਗਿਆ। ਜਿਸ ਨੂੰ ਦੇਖ ਪ੍ਰਸ਼ੰਸਕਾਂ ਦਾ ਗੁੱਸਾ ਸੱਤਵੇਂ ਆਸਮਾਨ ਉੱਪਰ ਹੈ। ਦੱਸ ਦੇਈਏ ਕਿ ਇਹ ਵੀਡੀਓ SirfPanjabiyat ਇੰਸਟਾਗ੍ਰਾਮ ਪੇਜ਼ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਇੱਕ ਸੁਪਾਰੀ ਦੇ ਪੈਕੇਟ ਉੱਪਰ ਸਿੱਧੂ ਮੂਸੇਵਾਲਾ ਦਾ ਲੋਗੋ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਦੇ ਵਾਈਰਲ ਹੁੰਦੇ ਹੀ ਸਿੱਧੂ ਦੇ ਪ੍ਰਸ਼ੰਸਕ ਗੁੱਸੇ ਵਿੱਚ ਅੱਗ ਬੂਬਲਾ ਹੋ ਰਹੇ ਹਨ। ਜਾਣਕਾਰੀ ਮੁਤਾਬਕ ਵਪਾਰਿਆਂ ਵੱਲੋਂ ਜ਼ਿਆਦਾ ਸੇਲ ਲੈਣ ਲਈ ਸੁਪਾਰੀ ਦੇ ਪੈਕੇਟ ਤੇ ਸਿੱਧੂ ਮੂਸੇਵਾਲਾ ਦਾ ਲੋਗੋ ਵਰਤਿਆ ਗਿਆ ਹੈ। ਇਸ ਵੀਡੀਓ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਗਲਤ ਗੱਲ ਆ ਯਾਰ, ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ, ਬੈਨ ਕਰੋ ਇਸਨੂੰ, ਬੰਦ ਕਰੋ ਇਹ ਫੈਕਟਰੀ- ਇਸ ਤੋਂ ਇਲਾਵਾ ਹੋਰ ਪ੍ਰਸ਼ੰਸਕ ਵੀ ਇਸ ਉੱਪਰ ਲਗਾਤਾਰ ਇਤਰਾਜ਼ ਜ਼ਾਹਿਰ ਕਰ ਰਹੇ ਹਨ। ਹਾਲਾਂਕਿ ਆਵਾਜ਼ਾਂ ਦੀ ਨਕਲ ਕਰਨ ਦੀ AI ਦੀ ਯੋਗਤਾ ਦੇ ਜਾਇਜ਼ ਵਰਤੋਂ ਹੋ ਸਕਦੀ ਹੈ, ਜਦੋਂ ਇਹ ਕਿਸੇ ਮ੍ਰਿਤਕ ਕਲਾਕਾਰ ਦੀ ਵਿਰਾਸਤ ਦਾ ਸ਼ੋਸ਼ਣ ਕਰਨ ਲਈ ਵਰਤੀ ਜਾਂਦੀ ਹੈ ਤਾਂ ਇਹ ਸਮੱਸਿਆ ਬਣ ਜਾਂਦੀ ਹੈ।