ਅਬੋਹਰ ਦੇ ਪਿੰਡ ਸੈਦਾਂਵਾਲੀ ਵਿਖੇ ਇੱਕ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਹਾਦਸੇ ਚ ਵਿਅਕਤੀ ਅਤੇ ਉਸ ਦੀ ਬੇਟੀ ਵਾਲ-ਵਾਲ ਬਚ ਗਏ, ਜਦਕਿ ਉਸ ਦੀ ਪਤਨੀ ਨੂੰ ਗੰਭੀਰ ਸੱਟਾਂ ਲੱਗੀਆਂ। ਔਰਤ ਨੂੰ ਇਲਾਜ ਲਈ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ। ਇਹ ਪਰਿਵਾਰ ਸ਼੍ਰੀਗੰਗਾਨਗਰ ਚ ਇਕ ਵਿਆਹ ਚ ਸ਼ਾਮਲ ਹੋ ਕੇ ਵਾਪਸ ਹਰਿਆਣਾ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਮਾਡਲ ਟਾਊਨ ਟੋਹਾਣਾ ਦਾ ਰਹਿਣ ਵਾਲਾ ਰਾਜੇਸ਼ ਬਾਂਸਲ ਆਪਣੀ ਪਤਨੀ ਮੀਨੂੰ ਅਤੇ ਬੇਟੀ ਮੁਸਕਾਨ ਦੇ ਨਾਲ ਸ਼੍ਰੀਗੰਗਾਨਗਰ ਚ ਰਹਿਣ ਵਾਲੀ ਆਪਣੀ ਸਾਲੀ ਦੇ ਬੇਟੇ ਦੇ ਵਿਆਹ ਚ ਸ਼ਾਮਲ ਹੋ ਕੇ ਵਾਪਸ ਹਰਿਆਣਾ ਆ ਰਿਹਾ ਸੀ। ਬੁੱਧਵਾਰ ਦੁਪਹਿਰ ਨੂੰ ਉਸ ਦੀ ਕਾਰ ਆਲਮਗੜ੍ਹ-ਸੈਦਾਂਵਾਲੀ ਵਿਚਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ਵਿੱਚ ਮੀਨੂੰ ਨੂੰ ਗੰਭੀਰ ਸੱਟਾਂ ਲੱਗੀਆਂ। ਘਟਨਾ ਤੋਂ ਬਾਅਦ ਉਨ੍ਹਾਂ ਦੇ ਪਿੱਛੇ ਆ ਰਹੇ ਪਿੰਡ ਜੰਡਵਾਲਾ ਹਨੂਵੰਤਾ ਵਾਸੀ ਇੰਦਰਜੀਤ ਅਤੇ ਸੁਨੀਲ ਨੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਆਪਣੀ ਕਾਰ ਵਿਚ ਸਰਕਾਰੀ ਹਸਪਤਾਲ ਪਹੁੰਚਾਇਆ। ਇੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਮੀਨੂੰ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।