ਪਹਿਲਵਾਨ ਬਜਰੰਗ ਪੁਨੀਆ ਨੇ ਪੰਜਾਬ ਤੇ ਹਰਿਆਣਾ ਦੇ ਹੜ੍ਹ ਪੀੜਤਾਂ ਲਈ ਸੁੱਕਾ ਰਾਸ਼ਨ ਭੇਜਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਕਿ ਮੈਂ ਆਪਣੀ ਨਿੱਜੀ ਆਮਦਨ ਤੋਂ ਸੁੱਕੇ ਰਾਸ਼ਨ ਦੇ 100 ਪੈਕੇਟ ਹਰਿਆਣਾ ਅਤੇ 100 ਪੈਕੇਟ ਪੰਜਾਬ ਨੂੰ ਭੇਜ ਰਿਹਾ ਹਾਂ ਅਤੇ ਪਸ਼ੂਆਂ ਲਈ 5 ਟਰਾਲੀਆਂ ਚਾਰੇ ਦਾ ਪ੍ਰਬੰਧ ਕੀਤਾ ਹੈ। ਸਾਨੂੰ ਸਾਰਿਆਂ ਨੂੰ ਇੱਕ ਟੀਮ ਵਾਂਗ ਇਸ ਆਫ਼ਤ ਵਿੱਚੋਂ ਲੰਘਣਾ ਹੈ। ਧੰਨਵਾਦ