ਆਏ ਦਿਨ ਰਿਸ਼ਵਤ ਲੈਣ ਦੀਆ ਖਬਰਾਂ ਸੁਨਣ ਨੂੰ ਮਿਲ ਰਹੀਆਂ ਹਨ। ਸਰਕਾਰ ਵਲੋਂ ਕਿਹਾ ਗਿਆ ਕਿ ਜੇ ਕੋਈ ਰਿਸ਼ਵਤ ਲੈਂਦਾ ਫੜਿਆ ਗਿਆ ਤਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ, ਵਿਜੀਲੈਂਸ ਵਲੋਂ ਲਗਾਤਾਰ ਇਕ ਆ 2 ਜਾਣਿਆ ਨੂੰ ਗਿਰਫ਼ਤਾਰ ਕਰਦੀ ਹੈ ਕਿਸੇ ਵੀ ਕਿਸਮ ਦੇ ਕਮ ਨੂੰ ਪੂਰਾ ਕਰਨ ਦੇ ਲਾਇ ਰਿਸ਼ਵਤ ਦੀ ਫ਼ਰਮਾਇਸ਼ ਕਰਦੀ ਹੈ। ਜਿਸਦੇ ਚਲਦੇ ਵਿਜੀਲੈਂਸ ਬਿਊਰੋ ਨੇ ਬਰਨਾਲਾ ਦੇ ਇਕ ਪਟਵਾਰੀ ਨੂੰ ਵੱਢੀ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ ਜੋ 9 ਕਨਾਲਾਂ ਜ਼ਮੀਨ ਦੇ ਇੰਤਕਾਲ ਬਦਲੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਰਿਹਾ ਸੀ। ਜਸਵਿੰਦਰ ਸਿੰਘ ਵਾਸੀ ਬਰਨਾਲਾ ਦੀ ਸ਼ਿਕਾਇਤ ਤੇ ਵਿਜੀਲੈਂਸ ਦੀ ਟੀਮ ਨੇ ਰੇਡ ਮਾਰੀ ਤੇ ਪਟਵਾਰੀ ਜਤਿੰਦਰ ਸਿੰਘ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ।