ਤਰਨਤਾਰਨ ਜ਼ਿਲ੍ਹੇ ਦੇ ਇਕ ਸਰਹੱਦੀ ਪਿੰਡ ’ਚ ਘਰ ਚ ਇਕੱਲੀ ਔਰਤ ਨਾਲ ਉਸਦੇ ਰਿਸ਼ਤੇ ਚ ਜੇਠ ਲੱਗਦੇ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੂੰ ਮੂੰਹ ਬੰਦ ਰੱਖਣ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਸਬੰਧੀ ਥਾਣਾ ਵਲਟੋਹਾ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। 20 ਸਾਲਾ ਵਿਆਹੁਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਦੱਸਿਆ ਕਿ 16 ਸਤੰਬਰ ਨੂੰ ਉਹ ਘਰ ਚ ਇਕੱਲੀ ਸੀ। ਇਸੇ ਦੌਰਾਨ ਉਸਦਾ ਰਿਸ਼ਤੇ ਚ ਜੇਠ ਲੱਗਦਾ ਸਤਨਾਮ ਸਿੰਘ ਉਸਦੇ ਘਰ ਅੰਦਰ ਦਾਖਲ ਹੋਇਆ ਤੇ ਉਸ ਨਾਲ ਜ਼ਬਰਦਸਤੀ ਕੀਤੀ। ਜਦੋਂਕਿ ਕਿਸੇ ਨੂੰ ਦੱਸਣ ਦੀ ਸੂਰਤ ਚ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਜਾਂਚ ਅਧਿਕਾਰੀ ਮਹਿਲਾ ਸਬ ਇੰਸਪੈਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਸਤਨਾਮ ਸਿੰਘ ਨੂੰ ਜਬਰ ਜਨਾਹ ਦੀ ਧਾਰਾ ਤਹਿਤ ਨਾਮਜ਼ਦ ਕਰ ਲਿਆ ਗਿਆ ਹੈ ਜਿਸਦੀ ਗ੍ਰਿਫਤਾਰੀ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।