ਸੋਸ਼ਲ ਮੀਡੀਆ 'ਤੇ ਦਿਲਜੀਤ ਦੋਸਾਂਝ ਤੇ ਸੀਆ ਦਾ ਗਾਣਾ 'ਹੱਸ ਹੱਸ', ਕੁੱਝ ਹੀ ਦਿਨਾਂ 'ਚ ਬਣੀਆਂ 1 ਮਿਲੀਅਨ ਰੀਲਾਂ

27/11/2023 | Public Times Bureau | Panjab

ਇਹ ਗਾਣਾ ਦਿਲਜੀਤ ਦੋਸਾਂਝ ਦੇ ਨਾਲ ਆਸਟਰੇਲੀਅਨ ਗਾਇਕਾ ਸੀਆ ਨੇ ਗਾਇਆ ਹੈ। ਗਾਣੇ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਇਹੀ ਨਹੀਂ ਸੋਸ਼ਲ ਮੀਡੀਆ 'ਤੇ ਵੀ ਦਿਲਜੀਤ-ਸੀਆ ਦਾ ਇਹ ਗਾਣਾ ਛਾਇਆ ਹੋਇਆ ਹੈ।ਦਿਲਜੀਤ ਦੋਸਾਂਝ ਸਿਰਫ ਪੰਜਾਬੀ ਸਿੰਗਰ ਹੀ ਨਹੀਂ, ਬਲਕਿ ਉਹ ਗਲੋਬਲ ਸਟਾਰ ਹਨ। ਕੋਚੈਲਾ ਪਰਫਾਰਮੈਂਸ ਤੋਂ ਬਾਅਦ ਦਿਲਜੀਤ ਦੋਸਾਂਝ ਗਲੋਬਲ ਸਟਾਰ ਬਣ ਗਏ ਹਨ।ਇਸ ਦੇ ਨਾਲ ਨਾਲ ਹੀ ਇੰਨੀਂ ਦਿਨੀਂ ਦਿਲਜੀਤ ਆਪਣੇ ਨਵੇਂ ਗਾਣੇ 'ਹੱਸ ਹੱਸ' ਕਰਕੇ ਸੁਰਖੀਆਂ 'ਚ ਹਨ। ਉਨ੍ਹਾਂ ਦਾ ਇਹ ਗਾਣਾ ਪੂਰੀ ਦੁਨੀਆ 'ਚ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।

ਇਹ ਗਾਣਾ ਦਿਲਜੀਤ ਦੋਸਾਂਝ ਦੇ ਨਾਲ ਆਸਟਰੇਲੀਅਨ ਗਾਇਕਾ ਸੀਆ ਨੇ ਗਾਇਆ ਹੈ। ਗਾਣੇ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਇਹੀ ਨਹੀਂ ਸੋਸ਼ਲ ਮੀਡੀਆ 'ਤੇ ਵੀ ਦਿਲਜੀਤ-ਸੀਆ ਦਾ ਇਹ ਗਾਣਾ ਛਾਇਆ ਹੋਇਆ ਹੈ।ਇੰਸਟਾਗ੍ਰਾਮ 'ਤੇ ਰੀਲਜ਼ ਦੇ ਲਈ ਇਹ ਗਾਣਾ ਟਰੈਂਡ ਕਰ ਰਿਹਾ ਹੈ। ਕੁੱਝ ਦਿਨਾਂ 'ਚ ਹੀ 'ਹੱਸ ਹੱਸ' ਗਾਣੇ 'ਤੇ 1 ਮਿਲੀਅਨ ਤੋਂ ਵੀ ਜ਼ਿਆਦਾ ਰੀਲਾਂ ਬਣ ਚੁੱਕੀਆਂ ਹਨ।ਇਹੀ ਨਹੀਂ ਸੈਲੇਬਸ ਦੇ ਸਿਰ 'ਤੇ ਵੀ ਇਸ ਗਾਣੇ ਦਾ ਖੁਮਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ।

ਸਰਗੁਣ ਮਹਿਤਾ, ਨੀਰੂ ਬਾਜਵਾ ਸਮੇਤ ਬਾਲੀਵੁੱਡ ਸੈਲੇਬਸ ਵੀ ਇਸ ਗਾਣੇ 'ਤੇ ਖੂਬ ਰੀਲਾਂ ਬਣਾ ਰਹੇ ਹਨ।ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਨ੍ਹਾਂ ਦੀ ਹਾਲ ਹੀ 'ਚ ਐਲਬਮ 'ਗੋਸਟ' ਰਿਲੀਜ਼ ਹੋਈ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਦਿਲਜੀਤ-ਸੀਆ ਦਾ ਗਾਣਾ ਹੱਸ ਹੱਸ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਤੋਂ ਇਲਾਵਾ ਦਿਲਜੀਤ ਨੇ ਹਾਲ ਹੀ 'ਚ ਨੀਰੂ ਬਾਜਵਾ ਨਾਲ ਆਪਣੀ ਆਉਣ ਵਾਲੀ ਫਿਲਮ 'ਜੱਟ ਐਂਡ ਜੂਲੀਅਟ 3' ਦੀ ਸ਼ੂਟਿੰਗ ਮੁਕੰਮਲ ਕੀਤੀ ਹੈ। ਇਹ ਫਿਲਮ ਅਗਲੇ ਸਾਲ ਯਾਨਿ 2024 'ਚ ਰਿਲੀਜ਼ ਹੋਵੇਗੀ।

Diljit Dosanjh And Sia s Song hass Hass On Social Media 1 Million Reels Made In Few Days


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App