ਸ਼ਹਿਣਾ ਵਿਖੇ ਪੌਣੇ ਚਾਰ ਸਾਲ ਪਹਿਲਾ ਦਰਜ ਮਾਮਲੇ ’ਚ ਐੱਸਈਪੀਓ ਵਾਧੂ ਚਾਰਜ ਬੀਡੀਪੀਓ ਜਸਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਡੀਐੱਸਪੀ ਮਾਨਵਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਨੇ ਇਹ ਗਬਨ ਸਾਲ 2008 ਤੋਂ 2013 ਦੌਰਾਨ ਦੀ ਪੰਚਾਇਤੀ ਕਾਰਜਕਾਲ ਸਮੇਂ ਕੀਤਾ ਗਿਆ ਸੀ। ਉਸ ਸਮੇਂ ਜਸਪ੍ਰੀਤ ਸਿੰਘ ਐੱਸਈਪੀਓ ਵਾਧੂ ਚਾਰਜ ਬੀਡੀਪੀਓ ਸ਼ਹਿਣਾ, ਹਰਪ੍ਰੀਤ ਸਿੰਘ ਵੀਡੀਓ ਤੇ ਡੋਗਰ ਸਿੰਘ ਸਾਬਕਾ ਸਰਪੰਚ ਗ੍ਰਾਮ ਪੰਚਾਇਤ ਉੱਗੋਕੇ ਨੇ ਆਪਸੀ ਮਿਲੀਭੁਗਤ ਰਾਹੀ ਗ੍ਰਾਮ ਪੰਚਾਇਤ ਉੱਗੋਕੇ ਦੇ ਖਾਤੇ ’ਚੋਂ 4 ਲੱਖ 86 ਹਜ਼ਾਰ 930 ਰੁਪਏ ਦੀ ਰਾਸ਼ੀ ਸੈਲਫ ਚੈਕ/ਵਿਡਰਾਲ ਫਾਰਮ ਰਾਹੀਂ ਬੈਂਕ ’ਚੋਂ ਕਢਵਾਈ, ਜਿਸ ਨਾਲ ਪਿੰਡ ਦਾ ਕੋਈ ਵੀ ਵਿਕਾਸ ਕੰਮ ਨਹੀਂ ਕਰਵਾਇਆ ਗਿਆ ਹੈ। ਇਹ ਰਾਸ਼ੀ ਤਿੰਨਾਂ ਨੇ ਮਿਲੀਭੁਗਤ ਰਾਹੀ ਖੁਰਦ ਬੁਰਦ ਕੀਤੀ ਗਈ ਸੀ। ਜਸਪ੍ਰੀਤ ਸਿੰਘ ਨੂੰ ਬਰਨਾਲਾ ਅਦਾਲਤ ’ਚ ਪੇਸ਼ ਕੀਤਾ ਗਿਆ ਹੈ ਜਿੱਥੋਂ ਉਸ ਨੂੰ ਜ਼ਿਲ੍ਹਾ ਜੇਲ ਭੇਜ ਦਿੱਤਾ ਹੈ।
ਗਬਨ ਦੇ ਮਾਮਲੇ ’ਚ ਮੁਅੱਤਲ ਬੀਡੀਪੀਓ ਗ੍ਰਿਫਤਾਰ, 2008 ਤੋਂ 2013 ਦੌਰਾਨ ਦੀ ਪੰਚਾਇਤੀ ਕਾਰਜਕਾਲ ਸਮੇਂ ਕੀਤਾ ਸੀ ਗਬਨ





