ਲੋਕ ਸਭਾ ਚੋਣਾਂ ਦਾ ਮੈਦਾਨ ਹੌਲੀ ਹੌਲੀ ਭਖਣਾ ਸ਼ੁਰੂ ਹੋ ਗਿਆ, ਪਰ ਦੂਜੇ ਸਿਆਸੀ ਕਿੜਾ ਵੀ ਨਿਕਲਣੀਆਂ ਸ਼ੁਰੂ ਹੋ ਗਈਆਂ ਹਨ। ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਅਧੀਨ ਆਉਂਦੇ ਪਿੰਡ ਨਵਾਂ ਪਿੰਡ ਮਿਲਖੀਵਾਲ ’ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਵਰਕਰਾਂ ਦਾ ਪਿੰਡ ਵਾਸੀਆਂ ਨੇ ਪੂਰਨ ਬਾਈਕਾਟ ਕੀਤਾ ਹੈ। ਹਲਕਾ ਇੰਚਾਰਜ ਦੇ ਬਾਈਕਾਟ ਦੇ ਪਿੰਡ ’ਚ ਫਲੈਕਸ ਬੋਰਡ ਲਗਾ ਦਿੱਤੇ ਗਏ ਹਨ ਅਤੇ ਪਿੰਡ ਵਾਸੀਆਂ ਨੇ ਰੋਸ ਵਜੋਂ ਨਾਅਰੇਬਾਜ਼ੀ ਵੀ ਕੀਤੀ ਹੈ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਹਲਕਾ ਇੰਚਾਰਜ ਦਾ ਬੋਲ ਬਾਣੀ ਠੀਕ ਨਹੀਂ ਹੈ, ਜਿਸ ਕਾਰਨ ਉਹਨਾਂ ਨੂੰ ਇਹ ਸਖ਼ਤ ਫੈਸਲਾ ਲੈਣਾ ਪਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਪਾਲ ਸਿੰਘ, ਕੁਲਦੀਪ ਸਿੰਘ, ਅਤੇ ਹੋਰ ਪਿੰਡ ਦੇ ਲੋਕ ਦੇ ਵਲੋਂ ਦਸਿਆ ਗਿਆ ਕਿ ਪਿੰਡ ਵਿੱਚ ਗੁੱਜਰ ਭਾਈਚਾਰੇ ਦੀਆਂ ਗਲਤ ਤਰੀਕੇ ਨਾਲ ਬਣਾਈਆਂ ਗਈਆਂ ਹਨ ਅਤੇ ਵੋਟਾਂ ਦੇ ਸਬੰਧੀ ਹਲਕਾ ਇੰਚਾਰਜ ਨੂੰ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸੀ ਅਤੇ ਦੱਸਿਆ ਸੀ ਕਿ ਜਿਹੜੀਆਂ ਗੁੱਜਰ ਭਾਈਚਾਰੇ ਦੀਆਂ ਵੋਟਾਂ ਬਣੀਆਂ ਉਹ ਗ਼ਲਤ ਹਨ ਕਿਉਂਕਿ ਉਹ ਸਾਡੇ ਪਿੰਡ ਦੀ ਜ਼ਮੀਨ ਵਿੱਚ ਨਹੀਂ ਬੈਠੇ ਇਸ ਲਈ ਸਾਡੇ ਪਿੰਡ ਵਿੱਚ ਉਹਨਾਂ ਦੀਆਂ ਵੋਟਾਂ ਨਹੀਂ ਬਣ ਸਕਦੀਆਂ।

ਉਹਨਾਂ ਦੱਸਿਆ ਕਿ ਇਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋ ਗਈ ਅਤੇ ਹਲਕਾ ਇੰਚਾਰਜ ਵੱਲੋਂ ਉਹਨਾਂ ਨੂੰ ਗ਼ਲਤ ਸ਼ਬਦਾਵਲੀ ਵਰਤੀ ਗਈ ਸੀ। ਪਿੰਡ ਵਾਸੀਆਂ ਅਤੇ ਆਪ ਦੇ ਵਲੰਟੀਅਰਾਂ ਨੇ ਚੇਅਰਮੈਨ ਬਲਬੀਰ ਸਿੰਘ ਪੰਨੂ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਕਿਸੇ ਵੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਚੇਅਰਮੈਨ ਬਲਬੀਰ ਸਿੰਘ ਪੰਨੂ ਨੂੰ ਪਿੰਡ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਅਤੇ ਨਾ ਹੀ ਲੋਕ ਸਭਾ ਚੋਣਾਂ ਵਿੱਚ ਇਸ ਪਾਰਟੀ ਦਾ ਬੂਥ ਲੱਗੇਗਾ।