ਆਦਰਸ਼ ਨਗਰ ਸਥਿਤ ਬਾਬਾ ਗੋਲਕ ਨਾਥ ਚਰਚ ਦਾ 5 ਕਰੋੜ ਰੁਪਏ ਵਿੱਚ ਸੌਦਾ ਕਰਨ ਵਾਲੇ ਲੁਧਿਆਣਾ ਦੇ ਜੌਰਡਨ ਮਸੀਹ ਅਤੇ ਮੈਰੀ ਵਿਲਸਨ ਨੇ ਅਗਲੇ ਦਿਨ ਚਰਚ ਨੂੰ ਵੇਚ ਦੇਤਾ ਸੀ ਪਰ ਇੱਕ ਅਣਪਛਾਤੀ ਕਾਲ ਨੇ ਨਾ ਸਿਰਫ਼ ਚਰਚ ਨੂੰ ਵਿਕਣ ਤੋਂ ਬਚਾ ਲਿਆ ਸਗੋਂ ਨੇ ਦੇਸ਼ ਭਰ ਵਿੱਚ ਚਰਚਾਂ ਨੂੰ ਵੇਚਣ ਵਾਲਿਆਂ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਵੀ ਬੇਨਕਾਬ ਕਰ ਦਿੱਤਾ। ਥਾਣਾ ਬਾਰਾਦਰੀ ਦੀ ਪੁਲਿਸ ਨੇ ਪਾਸਟਰ ਸਰਵਣ ਮਸੀਹ ਦੇ ਬਿਆਨਾਂ ’ਤੇ ਲੁਧਿਆਣਾ ਵਾਸੀ ਠੱਗਾਂ ਜੌਰਡਨ ਮਸੀਹ ਅਤੇ ਮੈਰੀ ਵਿਲਸਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮਾਨਵ ਦੱਤਾ ਵਾਸੀ ਮੋਹਿਆਲ ਨਗਰ, ਲਾਡੋਵਾਲੀ ਰੋਡ, ਜਲੰਧਰ, ਜਿਸ ਨੇ ਚਰਚ ਖਰੀਦਣ ਲਈ 5 ਲੱਖ ਰੁਪਏ ਬਿਆਨੇ ਵਜੋਂ ਦਿੱਤੇ ਸਨ, ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਗਿਆ ।