ਪਾਕਿਸਤਾਨ ਦੇ ਸਿੰਧ ਸੂਬੇ ਦੇ ਸੱਕਰ ਜ਼ਿਲ੍ਹੇ ਦੇ ਪਿੰਡ ਪਨਵਾ ਕਿਲ ਦਾ ਰਹਿਣ ਵਾਲਾ ਕੇਵਲ ਮੱਲ (80) ਵੀਰਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਅਚਾਨਕ ਲਾਪਤਾ ਹੋ ਗਿਆ। ਸੱਤ ਮੈਂਬਰਾਂ ਦਾ ਇਹ ਜੱਥਾ ਬੁੱਧਵਾਰ ਨੂੰ ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚਿਆ ਸੀ। 44 ਦਿਨਾਂ ਦੇ ਵੀਜੇ ਦੌਰਾਨ ਇਹ ਲੋਕ ਯੂਪੀ ਦੇ ਲਖਨਊ ਦੀ ਧਾਰਮਿਕ ਯਾਤਰਾ ਲਈ ਜਾ ਰਹੇ ਸਨ। ਘਟਨਾ ਦਾ ਪਤਾ ਲੱਗਦਿਆਂ ਹੀ ਸੁਰੱਖਿਆ ਏਜੰਸੀਆਂ 'ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਸ੍ਰੀ ਹਰਿਮੰਦਰ ਸਾਹਿਬ ਦੇ ਆਸ-ਪਾਸ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸਾਰਾ ਦਿਨ ਥਾਣਾ ਕੋਤਵਾਲੀ ਦੀ ਪੁਲਿਸ ਸੀਸੀਟੀਵੀ ਚੈੱਕ ਕਰਦੀ ਰਹੀ। ਰਣਜੀਤ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਿਤਾ ਕੇਵਲ ਮੱਲ ਸਮੇਤ 7 ਲੋਕਾਂ ਨਾਲ ਭਾਰਤ ਦੀ ਧਾਰਮਿਕ ਯਾਤਰਾ 'ਤੇ ਆਏ ਸੀ। ਭਾਰਤ ਸਰਕਾਰ ਨੇ ਉਨ੍ਹਾਂ ਨੂੰ 44 ਦਿਨਾਂ ਦਾ ਵੀਜ਼ਾ ਦਿੱਤਾ ਸੀ। ਉਨ੍ਹਾਂ ਨੇ ਪੰਜਾਬ ਅਤੇ ਯੂਪੀ ਵਿਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨੇ ਸਨ। ਬੁੱਧਵਾਰ ਨੂੰ ਉਹ ਅਟਾਰੀ ਸਰਹੱਦ ਰਾਹੀਂ ਪੈਦਲ ਭਾਰਤ ਵਿਚ ਦਾਖਲ ਹੋਏ ਸੀ। ਇਸ ਤੋਂ ਬਾਅਦ ਉਹ ਸਿੱਧੇ ਸ੍ਰੀ ਹਰਿਮੰਦਰ ਸਾਹਿਬ ਪੁੱਜੇ। ਵੀਰਵਾਰ ਨੂੰ ਪਿਤਾ ਅਚਾਨਕ ਆਪਣੇ ਗਰੁੱਪ ਤੋਂ ਗਾਇਬ ਹੋ ਗਏ। ਇਸ ਤੋਂ ਬਾਅਦ ਉਸ ਨੇ ਆਪਣੇ ਗਰੁੱਪ ਦੇ ਲੋਕਾਂ ਅਤੇ ਕੋਤਵਾਲੀ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ।
ਸੱਤ ਮੈਂਬਰਾਂ ਦਾ ਜਥਾ ਧਾਰਮਿਕ ਯਾਤਰਾ 'ਤੇ ਪਹੁੰਚਿਆ ਸੀ ਪੰਜਾਬ , ਇਕ ਬਜ਼ੁਰਗ ਪਾਕਿਸਤਾਨੀ ਸ਼ਰਧਾਲੂ ਹੋਇਆ ਲਾਪਤਾ





