ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਮਹਾਂਕੁੰਭ ਬਾਰੇ ਟਿੱਪਣੀ ਕੀਤੀ ਹੈ, ਜਿਸ 'ਤੇ ਸਿਆਸੀ ਹੰਗਾਮਾ ਮਚ ਗਿਆ ਹੈ। ਸੰਸਦ ਕੰਪਲੈਕਸ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਯਾ ਬੱਚਨ ਨੇ ਕਿਹਾ ਕਿ ਦੇਸ਼ ਵਿੱਚ ਸਭ ਤੋਂ ਵੱਧ ਦੂਸ਼ਿਤ ਜਲ ਕੁੰਭ ਦਾ ਹੈ।ਉਸ ਨੇ ਕਿਹਾ ਕਿ ਮਹਾਂਕੁੰਭ ਹਾਦਸੇ ਦੇ ਬਾਅਦ ਲਾਸ਼ਾਂ ਗੰਗਾ ਨਦੀ ਵਿੱਚ ਵਹਾ ਦਿੱਤੀਆਂ ਗਈਆਂ। ਇਹ ਪਾਣੀ ਲੋਕਾਂ ਤੱਕ ਪਹੁੰਚ ਰਿਹਾ ਹੈ ਪਰ ਇਸ 'ਤੇ ਕੋਈ ਸਫਾਈ ਨਹੀਂ ਦੇ ਰਿਹਾ ਹੈ। ਦੇਸ਼ ਦੇ ਜੋ ਅਸਲੀ ਮੁੱਦੇ ਹਨ, ਉਨ੍ਹਾਂ ਨੂੰ ਕੋਈ ਨਹੀਂ ਚੁੱਕ ਰਿਹਾ ਹੈ।

ਸੰਸਦ ਨੇ ਅੱਗੇ ਕਿਹਾ ਕਿ ਮਹਾਂਕੁੰਭ ਵਿੱਚ ਲੋਕਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤੀ ਜਾ ਰਹੀ ਹੈ। ਇਸ ਦੇਸ਼ ਵਿੱਚ ਕਮਜ਼ੋਰ ਲੋਕਾਂ ਨੂੰ ਕੋਈ ਨਹੀਂ ਪੁੱਛਦਾ ਹੈ। ਉਨ੍ਹਾਂ ਨੂੰ ਕੋਈ ਵੀਆਈਪੀ ਟ੍ਰੀਟਮੈਂਟ ਨਹੀਂ ਮਿਲਦੀ ਹੈ। VIP ਆ ਕੇ ਨਹਾਉਂਦੇ ਹਨ ਤੇ ਚਲੇ ਜਾਂਦੇ ਹਨ। ਉਨ੍ਹਾਂ ਨੂੰ ਸਪੈਸ਼ਲ ਟ੍ਰੀਟਮੈਂਟ ਦਿੱਤੀ ਜਾਂਦੀ ਹੈ। ਆਮ ਆਦਮੀ ਦੀ ਮਹਾਂਕੁੰਭ ਵਿੱਚ ਕੋਈ ਮਦਦ ਨਹੀਂ ਹੈ। ਰਾਜ ਤੇ ਕੇਂਦਰ ਸਰਕਾਰ ਨੂੰ ਸਦਨ ਵਿੱਚ ਦੱਸਣਾ ਚਾਹੀਦਾ ਹੈ ਕਿ ਕੁੰਭ ਵਿੱਚ ਕੀ ਹੋਇਆ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਜਯਾ ਬੱਚਨ ਦੇ ਬਿਆਨ 'ਤੇ ਕਈ ਇਤਰਾਜ਼ ਪ੍ਰਗਟ ਕੀਤੇ ਹਨ। ਵੀਐਚਪੀ ਦੇ ਮੀਡੀਆ ਇੰਚਾਰਜ ਸ਼ਰਦ ਸ਼ਰਮਾ ਨੇ ਕਿਹਾ ਕਿ ਜਯਾ ਬੱਚਨ ਨੂੰ ਝੂਠੇ ਬਿਆਨਾਂ ਰਾਹੀਂ ਸਨਸਨੀ ਫੈਲਾਉਣ ਲਈ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਾਂਕੁੰਭ ਆਸਥਾ ਤੇ ਸ਼ਰਧਾ ਦਾ ਆਧਾਰ ਹੈ। ਜਿੱਥੇ ਧਰਮ, ਕਰਮ ਅਤੇ ਮੋਕਸ਼ ਮਿਲਦੇ ਹਨ।