ਪੁਣੇ ਦੇ ਪਿੰਪਰੀ ਚਿੰਚਵੜ ਇਲਾਕੇ ਵਿਚ ਇਕ ਟੈਂਪੂ ਟਰੈਵਲਰ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਪੁਣੇ ਦੇ ਨੇੜੇ ਇਕ ਨਿੱਜੀ ਕੰਪਨੀ ਦੀ ਗੱਡੀ ਵਿਚ ਅੱਗ ਲੱਗ ਗਈ, ਜਿਸ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਪਿੰਪਰੀ ਚਿੰਚਵੜ ਇਲਾਕੇ ਦੇ ਹਿੰਜੇਵਾੜੀ ਵਿਚ ਵਾਪਰੀ।

ਇਕ ਟੈਂਪੂ ਟਰੈਵਲਰ ਵਿਚ ਸਵਾਰ ਕੁਝ ਮੁਲਾਜ਼ਮ ਆਪਣੇ ਦਫ਼ਤਰ ਜਾ ਰਹੇ ਸਨ। ਹਿੰਜੇਵਾੜੀ ਦੇ ਪੁਲਿਸ ਮੁਖੀ ਵਿਸ਼ਾਲ ਗਾਇਕਵਾਡ ਨੇ ਦੱਸਿਆ ਕਿ ਜਦੋਂ ਗੱਡੀ ਡਸਾਲਟ ਸਿਸਟਮ ਨੇੜੇ ਪਹੁੰਚੀ, ਤਾਂ ਉਸ ਵਿਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਕੁਝ ਕਰਮਚਾਰੀ ਗੱਡੀ ਤੋਂ ਬਾਹਰ ਨਿਕਲ ਆਏ, ਪਰ ਚਾਰ ਲੋਕ ਗੱਡੀ ਵਿਚ ਫਸ ਗਏ। ਉਹ ਗੱਡੀ ਤੋਂ ਬਾਹਰ ਨਹੀਂ ਨਿਕਲ ਸਕੇ।