ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਗੁੰਡਾਗਰਦੀ ਦਾ ਸ਼ਰੇਆਮ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਜਿੱਥੇ ਕਿ ਹਸਪਤਾਲ ਦੇ ਅੰਦਰ ਵੜ ਕੇ ਤੋੜਭੰਨ ਕੀਤੀ ਗਈ ਹੈ। ਉੱਥੇ ਹੀ ਨਾਲ ਮਰੀਜ਼ਾਂ ਦੀ ਵੀ ਕੁੱਟ ਮਾਰ ਕੀਤੀ ਗਈ ਹੈ। ਜਿਸ ਦੇ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਹਿਚਾਨੋ ਹੋ ਚੁੱਕੀ ਹੈ।

ਜਦਕਿ ਜਿਨਾਂ ਦੇ ਵਿੱਚੋਂ ਚਾਰ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਤੇ ਬਾਕੀ ਦੋਸ਼ੀਆਂ ਦੀ ਭਾਲ ਵੀ ਲਗਾਤਾਰ ਕੀਤੀ ਜਾ ਰਹੀ ਹੈ ਤੇ ਨਾਲ ਹੀ ਕਾਬੂ ਕੀਤੇ ਦੋਸ਼ੀਆਂ ਦੇ ਕੋਲੋਂ ਹੀ ਹਸਪਤਾਲ ਦੇ ਵਿੱਚ ਜੋ ਨੁਕਸਾਨ ਹੋਇਆ ਉਸ ਦੀ ਭਰਭਾਈ ਕਰਵਾਈ ਜਾਵੇਗੀ। ਦਰਅਸਲ ਕਿਹਾ ਜਾ ਰਿਹਾ ਹੈ ਕਿ ਦੋ ਧਿਰਾਂ ਦੇ ਵਿਚਕਾਰ ਇਹ ਝਗੜਾ ਹੋਇਆ ਸੀ। ਜਿਸ ਦੇ ਵਿੱਚ ਇੱਕ ਧਿਰ ਨੇ ਦੂਸਰੀ ਧਿਰ ਦੇ ਉੱਤੇ ਜਾ ਕੇ ਹਸਪਤਾਲ ਦੇ ਵਿੱਚ ਹੀ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਮਾਹੌਲ ਇੰਨਾ ਜਿਆਦਾ ਭਖ ਗਿਆ ਸੀ ਕਿ ਡਾਕਟਰਾਂ ਨੇ ਵੀ ਭੱਜ ਕੇ ਆਪਣੀ ਜਾਨ ਬਚਾਈ ਹੈ।

ਹਾਲਾਂਕਿ ਇਸ ਦੌਰਾਨ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ। ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਹਸਪਤਾਲ ਦੇ ਵਿੱਚ ਕੁਝ ਲੋਕ ਇਲਾਜ ਕਰਵਾਉਣ ਦੇ ਲਈ ਬੈਠੇ ਹੋਏ ਹਨ ਤੇ ਇੰਨੇ ਦੇ ਵਿੱਚ ਬਾਹਰੋਂ ਆਏ ਕੁਝ ਬਦਮਾਸ਼ਾਂ ਦੇ ਵੱਲੋਂ ਉਹਨਾਂ ਦੇ ਉੱਤੇ ਵੀ ਹਮਲਾ ਕਰ ਦਿੱਤਾ ਜਾਂਦਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਹਰੇਕ ਐਂਗਲ ਤੋਂ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।