ਦਵਿੰਦਰਪਾਲ ਭੱਲਰ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ

ਚੰਡੀਗੜਹ: ਪੰਜ ਵਾਰ ਪੰਜਾਬ ਦੇ ਮੱਖ ਮੰਤਰੀ ਰਹੇ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਹੋਰ ਮਜ਼ਬੂਤ ਕਰਨ ਦੇ ਹਿੱਤ ਚ ਭਾਈ ਦਵਿੰਦਰਪਾਲ ਸਿੰਘ ਭੱਲਰ ਦੀ ਤਰੰਤ ਰਿਹਾਈ ਹੋਣੀ ਚਾਹੀਦੀ ਹੈ। ਅੱਜ ਦਪਹਿਰ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਾਦਲ ਨੇ ਦਿੱਲੀ ਦੇ ਮੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਉਹ ਫਿਰਕੂ ਪੱਖਪਾਤ ਜਾਂ ਫਿਰ ਸਿਆਸੀ ਜਾਂ ਚੋਣਾਂ ਦੀ ਮੌਕਾਪਰਸਤੀ ਨੂੰ ਭੱਲਰ ਦੀ ਰਿਹਾਈ ਲਈ ਪਰਵਾਨਗੀ ਨਾ ਦੇਣ ਦਾ ਆਧਾਰ ਨਾ ਬਣਨ ਦੇਣ।
ਉਹਨਾਂ ਕਿਹਾ ਕਿ ਭੱਲਰ ਨੰ ਤਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਜੇਲਹ ਵਿਚ ਆਪਣੀ ਸਜ਼ਾ ਪੂਰੀ ਕਰ ਲਈ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਬੀਤੇ ਸਮੇਂ ਵਿਚ ਕਾਂਗਰਸੀ ਸ਼ਾਸ਼ਕਾਂ ਦੀਆਂ ਸੌੜੀਆਂ ਫਿਰਕੂ ਤੇ ਧਰਵੀਕਰਨ ਵੱਲ ਸੇਧਤ ਸਿਆਸੀ ਸਾਜ਼ਿਸ਼ਾਂ ਦਾ ਵੱਡਾ ਖਮਿਆਜ਼ਾ ਭਗਤਿਆ ਹੈ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਇਹਨਾਂ ਹੀ ਛੋਟੇ-ਛੋਟੇ ਕਾਰਨਾਂ ਦੇ ਰਾਹ ਤਰਨ ਦੀ ਬਿਰਤੀ ਤੋਂ ਗਰੇਜ਼ ਕਰਨਾ ਚਾਹੀਦਾ ਹੈ। ਸਾਬਕਾ ਮੱਖ ਮੰਤਰੀ ਨੇ ਕੇਜਰੀਵਾਲ ਦਾ ਧਿਆਨ ਦਵਿੰਦਰਪਾਲ ਸਿੰਘ ਭੱਲਰ ਦੀ ਨਿਰੰਤਰ ਵਿਗੜ ਰਹੀ ਸਿਹਤ ਵੱਲ ਵੀ ਦਆਇਆ। ਉਹਨਾਂ ਕਿਹਾ ਕਿ ਕਾਨੰਨੀ ਆਧਾਰ ਦੀ ਥਾਂ ਤੇ ਮਨੱਖਤਾ ਦੇ ਆਧਾਰ ਤੇ ਤਹਾਨੰ ਇਸ ਕੇਸ ਵਿਚ ਫੌਰੀ ਹਾਂ ਪੱਖੀ ਕਾਰਵਾਈ ਕਰਨੀ ਚਾਹੀਦੀ ਹੈ।
ਬਾਦਲ ਨੇ ਦਿੱਲੀ ਦੇ ਮੱਖ ਮੰਤਰੀ ਨੰ ਆਖਿਆ ਕਿ ਉਹ ਸਮਾਜ ਅਤੇ ਦੇਸ਼ ਪਰਤੀ ਸੰਜੀਦਗੀ ਤੇ ਜ਼ਿੰਮੇਵਾਰੀ ਵਿਖਾਉਣ ਅਤੇ ਅਜਿਹਾ ਕ ਨਾ ਕਰਨ ਜਿਸ ਨਾਲ ਫਿਰਕੂ ਧਰਵੀਕਰਨ ਵਰਗੀ ਨਾਂਹ ਪੱਖੀ ਸੋਚ ਮਜ਼ਬੂਤ ਹੰਦੀ ਹੋਵੇ। ਉਹਨਾਂ ਕਿਹਾ ਕਿ ਪੰਜਾਬ ਕਦੇ ਵੀ ਉਹਨਾਂ ਨੰ ਮਆਫ ਨਹੀਂ ਕਰ ਸਕਦਾ ਜੋ ਇਥੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਨਾਲ ਪੰਗਾ ਲੈਂਦੇ ਹੋਣ। ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਅਮਨ ਪਸੰਦ ਪੰਜਾਬੀਆਂ ਦੇ ਧਰਵੀਕਰਨ ਦੇ ਯਤਨ ਨਹੀਂ ਕਰਨੇ ਚਾਹੀਦੇ ਤੇ ਨਾ ਹੀ ਇਥੇ ਵੱਖ ਵੱਖ ਫਰਕਿਆਂ ਵਿਚ ਆਪਸੀ ਭਰਾਵਾਂ ਵਾਲੇ ਮਜ਼ਬੂਤ ਰਿਸ਼ਤੇ ਨੰ ਕਮਜ਼ੋਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਫਿਰਕੂ ਰਾਜਨੀਤੀ ਕਦੇ ਵੀ ਸਕਿਰਤਾ, ਸ਼ਾਂਤੀ ਤੇ ਫਿਰਕੂ ਸਦਭਾਵਨਾ ਲਈ ਚੰਗੀ ਨਹੀਂ ਹੰਦੀ।




